‘ਝੀਲ ਦੇ ਮੋਤੀ’ ਲੇਖਕ ਨੇ ਗਭਰੂਟਾਂ ਲਈ ਲਿਖਿਆ ਹੈ । ਜ਼ਿੰਦਗੀ ਵਿਚ ਪੈਰ ਰੱਖਣ ਤੋਂ ਪਹਿਲਾਂ, ਗਭਰੂਟਾਂ ਨੂੰ ਚਾਹੀਦਾ ਹੈ, ਉਹ ਪੁਰਖਿਆਂ ਦੇ ਕਰਤੱਵਾਂ ਤੇ ਗਿਆਨ ਨੂੰ ਪ੍ਰਾਪਤ ਕਰਨ । ਨਾਵਲ ਦੀ ਹੀਰੋਇਨ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦਲੀਲ ਨਾਲ ਸਹੀ ਰਾਹ ਤੇ ਲੈ ਆਉਂਦੀ ਐ, ਗਵਾਂਢੀ ਨਾਲ ਲੜਾਈ ਨੂੰ ਹਮੇਸ਼ਾ ਲਈ ਖਤਮ ਕਰਕੇ ਅਪਣੇ ਭਵਿੱਖ ਨੂੰ ਸ਼ਾਂਤ ਖੁਸ਼ਹਾਲ ਬਣਾ ਲੈਂਦੀ ਹੈ । ਅਨਾੜੀ ਤੇ ਅਣਪੜ੍ਹ ਨੌਜਵਾਨ ਅੱਜ ਧੱਕੇ ਖਾਣ ਜੋਗੇ ਰਹਿ ਜਾਂਦੇ ਹਨ । ਪੁਰਾਣੀਆਂ ਬੋਦੀਆਂ ਨੂੰ ਤਿਆਗ ਕੇ ਵਫਾਦਾਰ ਕੀਮਤਾਂ ਨੂੰ ਅਪਣਾਉਣਾ ਹੀ ਤਰੱਕੀ ਦਾ ਰਾਹ ਹੈ, ਆਰਥਿਕ ਤੇ ਮਾਨਸਿਕ ਗੁਲਾਮੀ ਤਿਆਗੇ ਬਿਨਾ, ਖੁਸ਼ਹਾਲ ਜ਼ਿੰਦਗੀ ਦਾ ਸੁਪਨਾ ਨਹੀਂ ਲਿਆ ਜਾ ਸਕਦਾ ।