ਨਿਹੱਕੇ ਦੋਸ਼ੀ ਪੁਸਤਕ ਵਿਚ ਖੋਜੀ ਕਾਫਿਰ ਦੀਆਂ 11 ਕਹਾਣੀਆਂ ਹਨ । ਕਾਨੂੰਨ ਦੀ ਦੁਨਿਆਂ ਵਿਚ ਚੋਰੀ ਜ਼ੁਰਮ ਹੈ ਅਤੇ ਸਮਾਜ ਵੀ ਇਸ ਜ਼ੁਰਮ ਨੂੰ ਨਫਰਤ ਕਰਦਾ ਹੈ । ਪਰ ਉਹੀ ਸਮਾਜ ਵਿਰਕ ਜੱਟਾਂ ਦੀਆਂ ਚੋਰੀਆਂ ਨੂੰ ਬਹਾਦਰ ਯੋਧਿਆਂ ਦਾ ਅਦੁੱਤੀ ਕਾਰਨਾਮਾ ਆਖ ਕੇ ਵਿਰਕਾਂ ਦੇ ਅਲਬੇਲੇ ਸੁਭਾਅ ਨੂੰ ਸਲਾਮ ਕਰਦਾ ਹੈ । ਖੋਜੀ ਕਾਫਿਰ ਇਸ ਅਜੀਬ ਮਾਜਰੇ ਨੂੰ ਆਪਣੀਆਂ ਕਹਾਣੀਆਂ ਰਾਹੀਂ ਖੂਬਸੂਰਤ ਰੰਗ ਚਾੜ੍ਹਦਾ ਹੈ । ‘ਨਿਹੱਕੇ ਦੋਸ਼ੀ’ ਵਿਚ ਨਿਹੱਕੇ ਦੋਸ਼ੀ ਕਹਾਣੀ ਹੀ ਚੇਤਿਆਂ ਵਿਚ ਵਸ ਜਾਣ ਵਾਲੀ ਕਹਾਣੀ ਹੈ ਜੋ ਪਾਠਕ ਦੀ ਉਂਗਲੀ ਫੜ ਕੇ ਮਨੁੱਖੀ ਮਨ ਦੇ ਉਨ੍ਹਾਂ ਭੇਤਾਂ ਨੂੰ ਖੋਲ੍ਹਦੀ ਜਾਂਦੀ ਹੈ ਜੋ ਸਾਧਾਰਨ ਬੰਦੇ ਲਈ ਅਣਕਿਆਸੇ ਵੀ ਹੁੰਦੇ ਹਨ ਤੇ ਅਣਸੁਣੇ ਵੀ ਹੁੰਦੇ ਹਨ । ਤਤਕਰਾ ਨਿਹੱਕੇ ਦੋਸ਼ੀ / 13 ਕਾਂਟੇ / 25 ਓਵਰਲੋਡ / 35 ਖ਼ਰਬੂਜ਼ਾ / 43 ਵੀਜ਼ਾ / 61 ਸਕੇ ਸੋਦਰੇ / 63 ਰੌਹ ਦੀ ਟਿੰਡ / 69 ਕੰਜਰੀ / 75 ਸਪੈ ਦੁਧੁ ਪੀਆਲੀਐ / 81 ...ਕਰਤੇ ਕੀਆਂ ਬਾਤਾਂ / 90 ਨਿਉਂਦਾ / 96