ਇਹ ਹੱਥਲੀ ਪੁਸਤਕ ਨਿਤਨੇਮ ਨਿਰਣੈ ਸਟੀਕ’ ਵਿੱਚ ਗਿਆਨੀ ਹਰਿਬੰਸ ਸਿੰਘ ਜੀ ਨੇ ਨਿਤਨੇਮ ਬਾਣੀ ਬਾਰੇ ਗੁਰਮਤਿ ਆਦੇਸ਼, ਸੱਤਾਂ ਬਾਣੀਆਂ ਦੀ ਇਤਿਹਾਸਕ ਜਾਣ-ਪਛਾਣ, ਉਚਾਰਨ ਸੇਧ, ਅਰਥ ਭੇਦ ਅਤੇ ਨਿਰਣੈ, ਆਦਿ ਜਿਸ ਪਿਆਰ ਤੇ ਸਤਿਕਾਰ ਨਾਲ ਅੰਕਿਤ ਕੀਤੇ ਹਨ ਉਹ ਕਿਸੇ ਅਖਰੀ ਸ਼ਲਾਘਾ ਦੇ ਮੁਹਤਾਜ ਨਹੀਂ ਹਨ । ਇਤਨੇ ਸਰਲ, ਸੁੰਦਰ ਅਤੇ ਵਿਸਥਾਰ ਨਾਲ ਹੁਣ ਤੀਕ ਸ਼ਾਇਦ ਹੀ ਕੋਈ ‘ਨਿਤਨੇਮ ਸਟੀਕ’ ਖਾਲਸਾ ਪੰਥ ਦੀ ਭੇਟ ਹੋਇਆ ਹੋਵੇ । ਇਹ ਸਟੀਕ ਗੁਰਮਤਿ ਆਸ਼ੇ ਅਨੁਸਾਰ, ਗੁਰਬਾਣੀ ਵਿਆਕਰਣ ਦੇ ਅਧਾਰ ਤੇ ਸ਼ੁੱਧ ਪਾਠਾਂ ਦੀ ਕੁੰਜੀ ਹੈ ।