ਸਆਦਤ ਹਸਨ ਮੰਟੋ ਨੇ ੧੯੫੧ ਤੋਂ ੧੯੫੪ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਦੇ ਨਾਂ ਨੌਂ ਖ਼ਤ ਲਿਖੇ ਜਿਨ੍ਹਾਂ ਵਿੱਚੋਂ ਉਨ੍ਹਾਂ ਨੇ ਆਪਣੇ ਖਾਸ ਅੰਦਾਜ਼ ਵਿੱਚ ਅਮਰੀਕੀ ਸਾਮਰਾਜਵਾਦ ’ਤੇ ਲੋਕਤੰਤਰ ਦੇ ਪਾਖੰਡ ’ਤੇ ਵਿਅੰਗ ਕੀਤੇ ਸਨ । ਇਸ ਦੇ ਨਾਲ ਹੀ ਉਨ੍ਹਾਂ ਵਿੱਚ ਗੰਢਜੋੜ ਕਰਨ ਵਿੱਚ ਲੱਗੇ ਸ਼ਾਸਕ ਵਰਗਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ । ਇਹ ਖ਼ਤ ਨਾ ਸਿਰਫ਼ ਉਸ ਸਮੇਂ ਦੇ ਦਸਤਾਵੇਜ ਹਨ, ਸਗੋਂ ਅੱਜ ਵੀ ਪ੍ਰਸੰਗਿਕ ਲੱਗਦੇ ਹਨ ।