ਇਸ ਸੰਗ੍ਰਹਿ ਵਿਚ ਅਰੁੰਧਤੀ ਰਾਏ ਦੇ ਚੋਣਵੇਂ ਲੇਖ ਅਤੇ ਡੇਵਿਡ ਬਰਸਾਮੀਆਂ ਨਾਲ ਚਾਰ ਲੰਮੀਆਂ ਇੰਟਰਵਿਊ ਸ਼ਾਮਲ ਕੀਤੀਆਂ ਗਈਆਂ ਹਨ ਜੋ ਥੋਥੀਆਂ ਜਮਹੂਰੀਅਤਾਂ ਦੇ ਨਾਂ ਹੇਠ ਅਤੇ ਫੌਜੀ ਤਾਕਤ ਦੇ ਜ਼ੋਰ ਬਰਕਰਾਰ ਵਹਿਸ਼ੀ ਤਾਨਾਸ਼ਾਹੀਆਂ ਦਾ ਬਾਖੂਬੀ ਪਰਦਾਫਾਸ਼ ਕਰਦੀਆਂ ਹਨ ਅਤੇ ਮਨੁੱਖਤਾ ਦੀ ਬਿਹਤਰੀ ਤੇ ਸੱਚੀ ਤਰੱਕੀ ਲਈ ਸਾਮਰਾਜਵਾਦ ਤੇ ਸਰਮਾਏਦਾਰੀ ਨੂੰ ਖਤਮ ਕਰਕੇ ਇਸ ਦੀ ਥਾਂ ਇਕ ਇਨਸਾਫ ਤੇ ਬਰਾਬਰੀ ਅਧਾਰਤ ਦੁਨੀਆ ਉਸਾਰਨ ਦੀ ਅਣਸਰਦੀ ਲੋੜ ਉਪਰ ਜ਼ੋਰ ਦਿੰਦੀਆਂ ਹਨ। ਰਾਏ ਸਾਡੇ ਲੋਕਾਂ ਨੂੰ ‘ਟਿੱਡੀਦਲ ਦੀ ਆਹਟ’ ਤੋਂ ਚੁਕੰਨੇ ਕਰਦੀ ਹੈ। ਹਿੰਦੂਤਵੀ ਅਤੇ ਕਾਰਪੋਰੇਟ ਸਰਮਾਏਦਾਰੀ ਦੇ ਲੋਕ-ਦੁਸ਼ਮਣ ਗੱਠਜੋੜ ਦੇ ਸੱਤਾਧਾਰੀ ਹੋਣ ਨਾਲ ਇਹ ਵਰਤਾਰਾ ਹੁਣ ਨਿਰੀ ਆਹਟ ਨਾ ਰਹਿਕੇ ਵਿਆਪਕ ਹਮਲਿਆਂ ਦੀ ਸ਼ਕਲ ‘ਚ ਕਹਿਰ ਵਰਤਾ ਰਿਹਾ ਹੈ। ਜਿਸ ਦਾ ਸਮੂਹਿਕ ਤੌਰ ’ਤੇ ਜਥੇਬੰਦ ਟਾਕਰਾ ਅੱਜ ਲੋਕਾਂ ਦੀ ਅਣਸਰਦੀ ਲੋੜ ਹੈ। ਇਹ ਲਿਖਤਾਂ ਪਾਠਕਾਂ ਨੂੰ ਉਸ ਟਾਕਰੇ ਲਈ ਪ੍ਰੇਰਦੀਆਂ ਹਨ।