ਰਿਗ੍ਰਵੇਦ ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਪੁਸਤਕਾਂ ਵਿਚ ਗਿਣਿਆ ਜਾਂਦਾ ਹੈ । ਕਵਿਤਾ ਦੀ ਪੁਸਤਕ ਵਜੋਂ ਇਹ ਸ਼ਾਇਦ ਸੰਸਾਰ ਦੀ ਪ੍ਰਾਚੀਨਤਮ ਕਿਰਤ ਹੋਵੇ । ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਭਾਰਤ-ਵਾਸੀਆਂ ਦੀ ਸਭ ਤੋਂ ਪ੍ਰਾਚੀਨ ਪੁਸਤਕ ਹੈ । ਇਹ ਗ੍ਰੰਥ ਦਾ ਪ੍ਰਧਾਨ ਵਿਸ਼ਾ ਹੈ ਵਖ ਵਖ ਦੇਵੀ-ਦੇਵਤਿਆਂ ਦੀਆਂ ਉਸਤਤਾਂ, ਜਿਨ੍ਹਾਂ ਵਿਚ ਅਗਨੀ ਅਤੇ ਇੰਦਰ ਸਭ ਤੋਂ ਉੱਘੇ ਹਨ ।