ਜੋ ਭਰਥਰੀ ‘ਵਿਦਵਾਨ ਜਗਤ’ ਵਿਚ ਪ੍ਰਸਿੱਧ ਹੈ, ਅਰ ਜਿਸਦੀ ਰਚਨਾ ਦੀ ਕਦਰ ਬੀ ਹੋ ਰਹੀ ਹੈ, ਉਸਦੇ ਆਪਣੇ ਹਾਲਾਤ ਪੱਛਮੀ ਤ੍ਰੀਕੇ ਦੇ ਲਿਖੇ ਹੋਏ ਨਹੀਂ ਮਿਲਦੇ । ਜੋ ਰਵਾਇਤਾਂ, ਲੋਕ ਮੂੰਹ ਚੜ੍ਹੀਆਂ ਕਹਾਣੀਆਂ ਤੇ ਕਥਾ ਕਰਨ ਵਾਲਿਆਂ ਦੇ ਪ੍ਰਸੰਗ ਪ੍ਰਸਿੱਧ ਹਨ ਓਹ ਤੇ ਓਹਨਾਂ ਪਰ ਵਿਚਾਰ ਅਤੇ ਇਤਿਹਾਸਕ ਖੋਜ ਨੇ ਜੋ ਕੁਛ ਹੁਣ ਤਕ ਲੱਭਿਆ ਹੈ ਸੋ ਇਸ ਪੁਸਤਕ ਵਿਚ ਦੇ ਦਿੱਤਾ ਗਿਆ ਹੈ ।