ਇਸ ਪੁਸਤਕ ਵਿਚ ਸ਼ਾਮਿਲ ੧੩ ਲੇਖਾਂ ਵਿਚ ਵਿਭਿੰਨ ਵਿਸ਼ਿਆਂ ਨੂੰ ਆਧਾਰ ਬਣਾਇਆ ਗਿਆ ਹੈ, ਪ੍ਰੰਤੂ ਇਨ੍ਹਾਂ ਸਾਰੇ ਲੇਖਾਂ ਦਾ ਮੂਲ ਸਬੰਧ ਮਨੁੱਖੀ ਸਿਹਤ ਨਾਲ ਜੁੜਦਾ ਹੈ । ਸਿਹਤ ਵਿਗਿਆਨ ਦੇ ਵਿਕਸਤ ਹੋਣ ਨਾਲ ਮਨੁੱਖ ਦੀਆਂ ਬਹੁਤ ਸਾਰੀਆਂ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਦਾ ਹੱਲ ਹੋਇਆ ਹੈ । ਇਨ੍ਹਾਂ ਲੇਖਾਂ ਵਿਚ ਲੇਖਕ ਨੇ ਵਿਗਿਆਨਕ ਢੰਗ ਨਾਲ ਸਿਹਤ ਵਿਗਿਆਨ ਦੇ ਨਜ਼ਰੀਏ ਤੋਂ ਮਨੁੱਖ ਦੀ ਸਿਹਤ ਨਾਲ ਜੁੜੇ ਹੋਏ ਮਹੱਤਵਪੂਰਨ ਸਵਾਲਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਹੈ ।