ਨਰੋਈ ਚਮੜੀ ਪੁਸਤਕ ਡਾ. ਗੁਰਿੰਦਰਜੀਤ ਸਿੰਘ ਦੀ ਪੰਝੀ ਸਾਲ ਦੀ ਘਾਲਣਾ ਦਾ ਸਿੱਟਾ ਹੈ। ਪੰਜਾਬੀ ਜਗਤ ਵਿਚ ਮਾਡਰਨ ਸੋਚ ’ਤੇ ਆਧਾਰਿਤ ਇਹ ਪਹਿਲੀ ਪੁਸਤਕ ਹੈ। ਇਹ ਪੀੜ੍ਹੀ-ਦਰ-ਪੀੜ੍ਹੀ ਪਿਛਾਂਹ ਖਿੱਚੂ ਵਿਚਾਰਾਂ ਨੂੰ ਠੱਲ੍ਹ ਪਾਉਣ ਲਈ, ਵਿਗਿਆਨਕ ਦ੍ਰਿਸ਼ਟੀਕੋਣ ਤੋਂ ਕੀਤਾ ਗਿਆ ਇਕ ਉਪਰਾਲਾ ਹੈ। ਵਹਿਮਾਂ ਭਰਮਾਂ, ਜਾਦੂ ਟੂਣਿਆਂ, ਜੜੀਆਂ ਬੂਟੀਆਂ, ਘਰੇਲੂ ਨੁਸਖਿਆਂ ਅਤੇ ਪੁਰਾਣੀ ਪੀੜ੍ਹੀ ਦੇ ਅੰਧ-ਵਿਸ਼ਵਾਸਾਂ ਤੋਂ ਉੱਪਰ ਉੱਠ ਕੇ ਲਿਖੀ ਗਈ ਇਹ ਪੁਸਤਕ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਗਿਆ ਯਤਨ ਹੈ। ਇਸ ਦਾ ਮੁੱਖ ਮੰਤਵ ਵਿਸ਼ਵ ਵਿਚ ਚਮੜੀ ਰੋਗਾਂ ਪ੍ਰਤੀ ਪ੍ਰਾਪਤ ਜਾਣਕਾਰੀ ਨੂੰ ਮਾਤ-ਭਾਸ਼ਾ ਵਿਚ ਅੰਕਿਤ ਕਰ ਕੇ, ਨਵੀਂ ਸੋਚ-ਪ੍ਰਣਾਲੀ ਨੂੰ ਹੋਂਦ ਵਿਚ ਲਿਆਉਣਾ ਹੈ।