ਇਸ ਪੁਸਤਕ ਵਿਚ ਡਰ, ਗ਼ਮ, ਫਿਕਰ ਤੇ ਚਿੰਤਾ ਤੋਂ ਪੈਦਾ ਹੋਏ ਰੋਗਾਂ ਬਾਰੇ ਵਿਸਥਾਰ ਪੂਰਬਕ ਲਿਖਿਆ ਹੈ । ਇਸ ਵਿਚ ਉਨ੍ਹਾਂ ਨੇ ਮਨੋ-ਰੋਗਾਂ ਦਾ ਇਲਾਜ ਤੇ ਉਨ੍ਹਾਂ ਤੋਂ ਬਚਣਦੇ ਉਪਾਅ ਵਿਸਥਾਰ ਨਾਲ ਦੱਸੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਵਿਚ ਇੰਗਲੈਂਡ ਤੇ ਅਮਰੀਕਾ ਦੇ ਪ੍ਰਸਿੱਧ ਡਾਕਟਰਾਂ ਤੇ ਮਨੋ-ਵਿਗਿਆਨੀਆਂ ਦੀਆਂ ਕਿਤਾਬਾਂ ਵਿਚੋਂ ਬਹੁਤਸਾਰੇ ਮਨੋ-ਰੋਗੀਆਂ ਦੀਆਂ ਮਿਸਾਲਾਂ ਦਿੱਤੀਆਂ ਹਨ, ਜਿਨ੍ਹਾਂ ਨਾਲ ਮਰੀਜ਼ਾਂ ਨੂੰ ਬਿਮਾਰੀ ਦੀ ਜੜ੍ਹ ਦੀ ਸਮਝ ਪੈ ਜਾਂਦੀ ਹੈ । ਇਸ ਵਿਚ ਹਿੰਦੁਸਤਾਨੀ ਤੇ ਇਰਾਨੀ ਬਜ਼ੁਰਗਾਂ ਦੇ ਕੌਲਾਂ ਦੇ ਹਵਾਲੇ ਵੀ ਦਿੱਤੇ ਗਏ ਹਨ ਜਿਹੜੇ ਕਿ ਅੱਜ-ਕੱਲ ਦੇ ਮਨੋ-ਵਿਗਿਆਨ ਦੇ ਨਜ਼ਰੀਏ ਅਤੇ ਸਾਡੇ ਰਿਸ਼ੀਆਂ ਮੁਨੀਆਂ ਦੇ ਵਿਚਾਰਾਂ ਨੂੰ ਆਪਸ ਵਿਚ ਜੋੜਨ ਤੇ ਸੁਮੇਲ ਕਰਨ ਵਿਚ ਸਹਾਈ ਹੁੰਦੇ ਹਨ ।