ਇਹ ਪੁਸਤਕ ਬਾਬਾ ਰਾਮਦਾਸ ਦੁਆਰਾ ਲਿਖੀ ‘ਸਾਰ ਰਾਮਾਇਣ’ ਦਾ ਸੰਪਾਦਿਤ ਰੂਪ ਹੈ। ਦੋਹਰਾ-ਚੌਪਈ ਛੰਦ-ਪ੍ਰਬੰਧ ਵਿਚ ਲਿਖੀ ‘ਸਾਰ ਰਾਮਾਇਣ’ ਵਿਚ ਸ੍ਰੀ ਰਾਮ ਚੰਦਰ ਪ੍ਰਤਿ ਭਗਤੀ ਭਾਵਨਾ ਪ੍ਰਗਟ ਕੀਤੀ ਗਈ ਹੈ। ਇਸ ਦਾ ਅਲੰਕਾਰ-ਵਿਧਾਨ ਸੁੰਦਰ ਅਤੇ ਭਾਸ਼ਾ ਸਰਲ ਹੈ। ਪੰਜਾਬ ਵਿਚ ਰਾਮ-ਕਾਵਿ ਅਤੇ ‘ਸਾਰ ਰਾਮਾਇਣ’ ਦੇ ਅਧਿਐਨ ਵਿਚ ਰੁਚੀ ਰਖਣ ਵਾਲੇ ਪਾਠਕ ਇਸ ਪੁਸਤਕ ਤੋਂ ਲਾਭ ਉਠਾਉਣਗੇ।