‘ਦਿਲ ਦੀ ਵਿਗੜ ਰਹੀ ਸਿਹਤ’, ਇਸ ਪੱਖ ਤੋਂ ਸਮਝਣ ਦੀ ਲੋੜ ਹੈ ਕਿ ਇਸ ਦਿਲ ਦੀ ਉਮਰ ਦੀ ਸਿਹਤ-ਪ੍ਰਵੀਨਤਾ, ਹੌਲੀ ਹੌਲੀ ਖਿਸਕ ਕੇ ਤੀਹ-ਚਾਲੀ ਸਾਲ ਦੀ ਉਮਰ ‘ਤੇ ਆ ਗਈ ਹੈ । ਦਿਲ ਦੀਆਂ ਬੀਮਾਰੀਆਂ ਬਾਰੇ, ਜਿਵੇਂ ਬਲੱਡ ਪ੍ਰੈਸ਼ਰ, ਦਿਲ ਦਾ ਦਰਦ ਜਾਂ ਦੋਰਾ, ਇਹ ਧਾਰਨਾ ਹੈ ਕਿ ਜੇਕਰ ਇਹ ਇਕ ਵਾਰੀ ਹੋ ਜਾਣ ਤਾਂ ਇਸ ਨੂੰ ਕਾਬੂ ਤਾਂ ਕੀਤਾ ਜਾ ਸਕਦਾ ਹੈ, ਪਰ ਠੀਕ ਨਹੀਂ ; ਦੇ ਉਲਟ ਡਾ. ਦੀਪਤੀ ਦਾ ਮਤ ਹੈ ਕਿ ਚੰਗੀ ਜੀਵਨ-ਜਾਚ ਨਾਲ, ਬੀਮਾਰੀਆਂ ਨੂੰ ਹੋਣ ਤੋਂ ਰੋਕ ਸਕਦੇ ਹਾਂ, ਜੇਕਰ ਹੋ ਜਾਣ ਤਾਂ ਇਨ੍ਹਾਂ ਨੂੰ ਵਾਪਸ ਠੀਕ ਹਾਲਤ ਵਿਚ ਮੋੜ ਸਕਦੇ ਹਾਂ, ਨਹੀਂ ਤਾਂ ਇਕ ਸਿਹਤਮੰਦ ਅਤੇ ਨਰੋਈ ਜ਼ਿੰਦਗੀ ਨਾਲ ਲੰਮਾਂ ਸਮਾਂ ਜੀ ਸਕਦੇ ਹਾਂ ।