ਇਸ ਪੁਸਤਕ ‘ਪ੍ਰਸ਼ਾਸਨਿਕ ਚਿੰਤਕ’ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪੁਸਤਕ ਸਿਧਾਂਤ, ਸਮਝਦਾਰੀ ਅਤੇ ਅਨੁਭਵ ਮਿਲਾਕੇ ਲਿਖੀ ਗਈ ਹੈ । ਇਸਦੇ ਕਾਰਣ ਤੁਸੀਂ ਇਸ ਪੁਸਤਕ ਵਿੱਚ ਇੱਕ ਅਲੱਗ ਹੀ ਕਿਸਮ ਦੀ ਸਹਿਜਤਾ, ਸਰਲਤਾ ਅਤੇ ਰੌਚਕਤਾ ਵੇਖੋਂਗੇ । ਇਹ ਪ੍ਰਸ਼ਾਸਨਿਕ ਚਿੰਤਕਾਂ ਦੇ ਸੰਬੰਧੀ ਤੁਹਾਡੇ ਦਿਮਾਗ ਵਿੱਚ ਸਮਝ ਦੀ ਇੱਕ ਅਜਿਹੀ ਪੁਖਤਾ ਬੁਨਿਆਦ ਤਿਆਰ ਕਰ ਦੇਵੇਗੀ ਕਿ ਇਹਨਾਂ ਨੂੰ ਲੈਕੇ ਹੋਣ ਵਾਲੇ ਉਲਝਾਉ ਅਤੇ ਅਸਪੱਸ਼ਟਤਾ ਤੋਂ ਤੁਹਾਨੂੰ ਹਮੇਸ਼ਾਂ-ਹਮੇਸ਼ਾਂ ਦੇ ਲਈ ਛੁਟਕਾਰਾ ਮਿਲ ਜਾਏਗਾ । ਨਾਲ ਹੀ ਇਹ ਤੁਹਾਡੇ ਅੰਦਰ ਇੱਕ ਅਜਿਹੀ ਅੰਤਰ-ਦ੍ਰਿਸ਼ਟੀ ਵੀ ਪੈਦਾ ਕਰੇਗੀ ਕਿ ਤੁਸੀਂ ਆਪਣੀ ਪੱਧਰ ਤ ਕੱਝ ਨਵਾਂ ਸੋਚ ਸਕੋਂ ।