ਇਸ ਸੰਗ੍ਰਹਿ ਵਿਚ ਸ਼ਾਮਲ ਕਹਾਣੀਆਂ ਪਰਵਾਸੀ ਪੰਜਾਬੀਆਂ ਦੇ ਜੀਵਨ ਦੀਆਂ ਵੱਖ-ਵੱਖ ਪਰਤਾਂ ਦਾ ਖ਼ੁਲਾਸਾ ਕਰਦੀਆਂ ਹਨ; ਮਨੁੱਖੀ ਰਿਸ਼ਤਿਆਂ ਪ੍ਰਤਿ ਸੰਵੇਦਨਸ਼ੀਲਤਾ ਨੂੰ ਉਜਾਗਰ ਕਰਦੀਆਂ ਹਨ ਅਤੇ ਮੱਧਵਰਗੀ ਮਾਨਸਿਕਤਾ ਵਿਚਲੇ ਦੋਗਲੇਪਣ ਨੂੰ ਨੰਗਿਆਂ ਕਰਦੀਆਂ ਹਨ । ਸਮੁੱਚੇ ਰੂਪ ਵਿਚ ਇਹ ਕਹਾਣੀਆਂ ਸਾਡੀ ਸੋਚ-ਬਿਰਤੀ ਵਿਚ ਹਲਚਲ ਪੈਦਾ ਕਰਨ ਦੇ ਸਮਰੱਥ ਹਨ ।