ਜੰਗਲਨਾਮਾ, ਜੰਗਲਾਂ ਸਬੰਧੀ ਕੋਈ ਖੋਜ-ਪੁਸਤਕ ਨਹੀਂ ਹੈ। ਨਾ ਹੀ ਇਹ ਕਿਸੇ ਕਲਪਨਾ ਵਿਚੋਂ ਪੈਦਾ ਹੋਈ, ਅੱਧੀ ਹਕੀਕਤ ਤੇ ਅੱਧਾ ਅਫਸਾਨਾ ਬਿਆਨ ਕਰਨ ਵਾਲੀ, ਕੋਈ ਸਾਹਿਤਿਕ ਕਿਰਤ ਹੈ। ਇਹ ਬਸਤਰ ਦੇ ਜੰਗਲਾਂ ਵਿਚ ਵਿੱਚਰਦੇ ਕਮਿਊਨਿਸਟ ਗੁਰੀਲਿਆਂ ਦੀ ਰੋਜ਼ਾਨਾ ਜ਼ਿੰਦਗੀ ਦੀ ਇੱਕ ਤਸਵੀਰ ਅਤੇ ਉੱਥੋਂ ਦੇ ਕਬਾਇਲੀ ਲੋਕਾਂ ਦੇ ਜੀਵਨ ਤੇ ਜੀਵਨ-ਹਾਲਤਾਂ ਦਾ ਇੱਕ ਵਿਵਰਣ ਹੈ। ਇਸ ਨੂੰ ਕਿਸੇ ਡਾਇਰੀ ਦੇ ਪੰਨੇ ਕਹਿ ਸਕਦੇ ਹਾਂ ਜਾਂ ਸਫਰਨਾਮੇ ਦਾ ਨਾਂਅ ਦੇ ਸਕਦੇ ਹਾਂ।