ਇਸ ਵਿਚ ਲੇਖਕ ਨੇ ਬੀਤੀ ਸਦੀ ਦੇ ਆਖਰੀ ਵਰ੍ਹਿਆਂ ਵਿਚ ਸੋਵੀਅਤ ਯੂਨੀਅਨ ਵਿਚ ਪੂੰਜੀਵਾਦ ਦੀ ਬਹਾਲੀ ਤੇ ਸੋਵੀਅਤ ਯੂਨੀਅਨ ਦੇ ਵਿਕਾਸ਼ ਜਿਹੀ ਵੱਡੀ, ਮਹੱਤਵਪੂਰਨ ਅਤੇ ਦੂਰ-ਰਸ ਸਿੱਟਿਆਂ ਵਾਲੀ ਘਟਨਾਂ ਦਾ ਜ਼ਿਕਰ ਕੀਤਾ ਗਿਆ ਹੈ । ਇਸ ਪੁਸਤਕ ਵਿਚ ਦੱਸ ਕਾਂਡ ਹਨ । ‘ਮੁੱਖ ਸ਼ਬਦ ਤੇ ਖੋਜ ਪ੍ਰਸੰਗ’ ਅਤੇ ‘ਕੁਝ ਤਜਰਬੇ, ਕੁਝ ਪ੍ਰਭਾਵ’ ਨਾਂਅ ਦੇ ਪਹਿਲੇ ਕਾਂਡ ਵਿਚ ਲੇਖਕ ਨੇ ਇਸ ਪੁਸਤਕ ਦਾ ਕੇਵਲ ਖੋਜ – ਆਧਾਰਿਤ ਪਿਛੋਕੜ ਹੀ ਪੇਸ਼ ਨਹੀਂ ਕੀਤਾ ਸਗੋਂ ਆਪਣੇ ਲੰਮੇ ਨਿੱਜ ਤਜਰਬੇ ਦੇ ਅਨੇਕ ਬਹੁਮੁੱਲੇ ਹਵਾਲੇ ਵੀ ਦਿੱਤੇ ਹਨ । ਪੁਸਤਕ ਦਾ ਵੱਡਾ ਭਾਗ ਗਰਬਾਚੋਵ ਵੱਲ ਮਰੁੰਮਤ ਦੇ ਨਾਂਅ ਹੇਠ ਨੀਂਹਾ ਵਿਚੋਂ ਇੱਟਾਂ ਖਿੱਚੇ ਜਾਣ ਨਾਲ ਪਾਰਟੀ ਅਤੇ ਰਾਜਸੀ ਇਮਾਰਤ ਦੇ ਢਹਿ-ਢੇਰੀ ਹੋਣ ਦੀ ਵਿਆਖਿਆਮਈ ਵਾਰਤਾ ਹੈ । ਅੰਤਲੇ ਦੋ ਕਾਂਡਾ, ‘ਸੋਵੀਅਤ ਯੂਨੀਅਨ ਤੋਂ ਬਾਅਦ ਦੀ ਦੁਨੀਆਂ’ ਅਤੇ ਕੁਝ ਸਿੱਟੇ, ਕੁਝ ਸਵਾਲ ਵਿਚ ਇਸ ਮਹਾਸ਼ਕਤੀ ਦੇ ਨਿਘਰ ਤੋਂ ਮਗਰੋਂ ਦੀਆਂ ਕੁਝ ਘਟਨਾਵਾਂ ਨੂੰ ਉਦਾਹਰਣ ਬਣਾਉਂਦਿਆਂ ਕੌਮਾਂਤਰੀ ਪਿੜ ਵਿਚ ਪੈਦਾ ਹੋਏ ਅਸੰਤੁਲਨ ਨੂੰ ਵੀ ਉਜਾਗਰ ਕੀਤਾ ਗਿਆ ਹੈ ਅਤੇ ਕਮਿਊਨਿਸਟ ਲਹਿਰ ਦੇ ਭਵਿੱਖ ਬਾਰੇ ਵੀ ਸੰਖੇਪ ਵਿਚ ਵਿਚਾਰ ਪ੍ਰਗਟਾਏ ਗਏ ਹਨ ।