ਇਸ ਵਿਚ ਬਦੀ ਦੀ ਸਾਰੀ ਜੜ੍ਹ ਡਾ.ਦਲਜੀਤ ਸਿੰਘ ਨੇ ਅਮਰੀਕਾ, ਅੰਤਰਰਾਸ਼ਟਰੀ ਬੈਂਕਾਂ ਦੀ ਫੈਡਰਲ ਰਿਜ਼ਰਵ ਸੰਸਥਾ, ਅਮਰੀਕਾ ਤੇ ਇੰਗਲੈਂਡ ਦੇ ਜਾਨਸਨ, ਚਰਚਿਲ ਜਿਹੇ ਨੇਤਾ ਨੂੰ ਦੱਸਿਆ ਹੈ । ਇਨ੍ਹਾਂ ਸਾਰਿਆਂ ਦਾ ਤਾਣਾ-ਬਾਣਾ ਜੋ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਕੇ ਵੇਚਣ ਦਾ ਮਾਹਿਰ ਹੈ । ਅਣਮਨੁੱਖੀ ਹੱਦ ਤੱਕ ਮੁਨਾਫ਼ੇ ਲਈ ਕੁਝ ਵੀ ਕਰਨ ਵਾਲੀਆਂ ਮਲਟੀਨੈਸ਼ਨਲ ਕੰਪਨੀਆਂ । ਦਲਜੀਤ ਸਿੰਘ ਇਸ ਸਾਰੇ ਕੁਝ ਬਾਰੇ ਤਿੱਖੀਆਂ ਟਿੱਪਣੀਆਂ ਕਰਦਾ ਹੈ । ਕੈਨੇਡੀ ਦਾ ਕਤਲ, ਕੈਂਸਰ ਦਾ ਇਲਾਜ, ਪ੍ਰਮਾਣੂ ਸ਼ਕਤੀ ਵਾਲੇ ਰੀਐਕਟਰ, ਨੌਂ ਗਿਆਰਾਂ ਦਾ ਅਮਰੀਕੀ ਟਾਵਰਾਂ ਦਾ ਹਾਦਸਾ । ਹਰ ਨੁਕਤੇ ਉਤੇ ਸਖ਼ਤ, ਬੇਬਾਕ ਅਤੇ ਨਵੀਂ ਕਿਸਮ ਦੀਆਂ ਟਿੱਪਣੀਆਂ ਇਸ ਪੁਸਤਕ ਵਿਚ ਚੌਕਾਉਂਦੀਆਂ ਹਨ ।