ਇਸ ਪੁਸਤਕ ਵਿਚ ਮੁਲਤਾਨੀ ਭਾਸ਼ਾ, ਲੋਕ-ਸਾਹਿਤ, ਲੋਕ-ਗੀਤ, ਲੋਕ-ਕਹਾਣੀਆਂ ਅਤੇ ਅਖਾਣਾਂ ਆਦਿ ਨੂੰ ਮੁਲਤਾਨੀ ਬੋਲੀ ਬੋਲਣ ਵਾਲੇ ਲੋਕਾਂ ਤੋਂ ਇਕੱਤਰ ਕਰਕੇ ਸੰਪਾਦਿਤ ਕੀਤਾ ਗਿਆ ਹੈ। ਇਹ ਪੁਸਤਕ ਮੁਲਤਾਨੀ ਭਾਸ਼ਾ ਨਾਲ ਸੰਬੰਧਿਤ ਲੋਕਧਾਰਾ ਦੀ ਜਾਣਕਾਰੀ ਦੇਣ ਵਿਚ ਮਹੱਤਵਪੂਰਨ ਰੋਲ ਅਦਾ ਕਰੇਗੀ ਅਤੇ ਪੰਜਾਬੀ ਦੀਆਂ ਉਪਭਾਸ਼ਾਵਾਂ ਅਤੇ ਸਭਿਆਚਾਰ ਦੀ ਖੋਜ ਵਿਚ ਲੱਗੇ ਖੋਜਾਰਥੀਆਂ ਲਈ ਲਾਹੇਵੰਦ ਸਾਬਤ ਹੋਵੇਗੀ।