ਇਸ ਪੁਸਤਕ ਵਿਚ ਪਿੰਡਾਂ ਦੀ ਵਿਸ਼ਾਲ ਕੈਨਵਸ ਉਤੇ ਫੈਲੀਆਂ ਅਤੇ ਪੀੜ੍ਹੀ ਦਰ ਪੀੜ੍ਹੀ ਤੁਰੀਆਂ ਆਉਂਦੀਆਂ ਦੰਤ ਕਥਾਵਾਂ, ਮਿਥਕ ਕਥਾਵਾਂ ਅਤੇ ਮਨੁੱਖੀ ਮਨ ਦੀਆਂ ਵੱਖ-ਵੱਖ ਸਿਰਜਣਾਵਾਂ ਨੂੰ ਸਾਡੇ ਦ੍ਰਿਸ਼ਟੀਗੋਚਰ ਕੀਤਾ ਹੈ । ਇਹ ਪੁਸਤਕ ਜੀਵਨ ਵੇਰਵਿਆਂ ਨਾਲ ਭਰਪੂਰ ਪਾਠਕਾਂ ਦੇ ਗਿਆਨ ਦਾ ਘੇਰਾ ਵਿਸ਼ਾਲ ਕਰਦੀ ਹੈ ਅਤੇ ਹਰ ਪਿੰਡ ਦੀ ਮੋਹੜੀ ਗੱਡਣ ਵਾਲੇ ਪੂਰਵਜਾਂ ਦੇ ਨਾਂ, ਬਲਾਕ ਦਾ ਨਾਂ, ਰਕਬੇ ਅਤੇ ਆਬਾਦੀ ਦੱਸਦੇ ਹੋਏ ਪਿੰਡਾਂ ਦੇ ਆਰਥਿਕ ਵਸੀਲਿਆਂ ਬਾਰੇ ਵੀ ਜਾਣਕਾਰੀ ਦਿੰਦੀ ਹੈ । ਇਹ ਪੁਸਤਕ ਸਾਹਿਤ ਦੇ ਖੇਤਰ ਵਿਚ ਇਕ ਵਿਲੱਖਣ ਪਛਾਣ ਸਥਾਪਿਤ ਕਰੇਗੀ ਅਤੇ ਖੋਜਾਰਥੀਆਂ ਲਈ ਪ੍ਰੇਰਨਾ ਸ੍ਰੋਤ ਸਾਬਤ ਹੋਵੇਗੀ ।