ਇਹ ਪੁਸਤਕ ‘ਪੰਜਾਬੀ ਨਾਟ-ਕਾਵਿ : ਸਰੂਪ ਅਤੇ ਵਿਕਾਸ ਬਾਰੇ ਹੈ । ਇਸ ਪੁਸਤਕ ਦਾ ਉੱਦੇਸ਼ ਸਾਹਿੱਤ ਅਧਿਐਨ ਦੇ ਸਿੱਧਾਤਾਂ ਸੰਬੰਧੀ ਪੁਸਤਕਾਂ ਸੰਸਕ੍ਰਿਤ ਜਾਂ ਅੰਗ੍ਰੇਜ਼ੀ ਤੋਂ ਅਨੁਵਾਦ ਕਰਵਾਈਆਂ ਜਾਣ ਅਤੇ ਨਾਲ ਹੀ ਪੰਜਾਬੀ ਵਿਚ ਸਿੱਧਾਂਤ ਪ੍ਰਧਾਨ ਮੌਲਿਕ ਪੁਸਤਕਾਂ ਦੀ ਰਚਨਾ ਕਰਵਾਈ ਜਾਏ । ਇਹ ਪੁਸਤਕ ਮੌਲਿਕ ਪੁਸਤਕਾਂ ਲਿਖਵਾਉਣ ਦੀ ਲੜੀ ਵਿਚ ਆਉਂਦੀ ਹੈ । ਨਾਟਕ ਅਤੇ ਕਾਵਿ ਵਿਚ ਰੁੱਚੀ ਰਖਣ ਵਾਲੇ ਪਾਠਕ ਇਸ ਪ੍ਰਕਾਸ਼ਨਾ ਤੋਂ ਲਾਭ ਉਠਾਉਣਗੇ ਅਤੇ ਇਨ੍ਹਾਂ ਦੋਹਾਂ ਸਾਹਿੱਤ-ਰੂਪਾਂ ਦੇ ਸਿਧਾਂਤਿਕ ਵਿਸ਼ਲੇਸ਼ਣ ਦੀਆਂ ਬਾਰੀਕੀਆਂ ਤਕ ਵਿਚਰਨ ਦਾ ਯਤਨ ਕਰਨਗੇ ।