ਬੇ-ਗ਼ਮ ਪੁਰਾ

Be-Gum Pura

by: Jogi Joginder


  • ₹ 200.00 (INR)

  • ₹ 180.00 (INR)
  • Hardback
  • ISBN:
  • Edition(s): reprint
  • Pages: 176
  • Availability: In stock
ਹਿਸਾਬ ਦੇ ਇਕ ਪ੍ਰੋਫੈਸਰ ਨੂੰ ਕਲਾਸ ਵਿਚ ਪੜ੍ਹਾਉਂਦਿਆਂ ਦਿਲ ਦਾ ਦੌਰਾ ਪੈਂਦਾ ਹੈ ਅਤੇ ਉਹ ਕਲਾਸ ਵਿਚ ਹੀ ਚੋਫਾਲ ਡਿੱਗਾ ਪੈਂਦਾ ਹੈ। ਇਹ ਸ਼ਾਇਦ ਇੰਨੀ ਅਨਹੋਣੀ ਘਟਨਾ ਨਾ ਹੋਵੇ ਕਿਉਂਕਿ ਅਜਿਹਾ ਦੌਰਾ ਤਾਂ ਅੱਜ ਕੱਲ ਸ਼ਮਸ਼ਾਨ ਘਾਟ ’ਤੇ ਵੀ ਕਿਸੇ ਨੂੰ ਪੈ ਸਕਦਾ ਹੈ। ਪਰੰਤੂ ਜਿਸ ਪੱਧਰ ਦਾ ਸ਼ਖਸੀਅਤੀ ਅਤੇ ਮਾਨਸਿਕ ਪਰਿਵਰਤਨ ਪ੍ਰੋਫੈਸਰ ਨਾਰੰਗ ਆਪਣੀ ਅਠਾਕੁਠ ਅਤੇ ਚੇਤਨ ਘਾਲਣਾ ਨਾਲ ਆਪਣੇ ਆਪ ਵਿਚ ਪੈਦਾ ਕਰ ਲੈਂਦਾ ਹੈ, ਏਓਂ ਲੱਗਾ ਹੈ ਕਿ ਉਸ ਨੇ ਸਚਮੁੱਚ ਸਾਵੀਂ ਸੁਚੱਜੀ ਅਤੇ ਬਾ-ਮਕਸਦ ਜ਼ਿੰਦਗੀ ਜਿਊਣ ਦਾ ਰਾਜ਼ ਨਾ ਸਹੀ, ਰਾਹ ਤਾਂ ਲੱਭ ਹੀ ਲਿਆ ਹੈ ਅਤੇ ਉਸੇ ਮਾਰਗ ’ਤੇ ਚੱਲਦਿਆਂ ਉਹ ਤੇਜ਼ ਰਫਤਾਰ ਬਿਰਤਾਂਤਕ ਵਾਰਤਾਲਾਪ ਰਾਹੀਂ ਆਪਣੇ ਪ੍ਰੋਫੈਸਰ ਦੋਸਤ ਤੋਂ ਬਣੇ ਸ਼ਿਸ਼ ਨਾਲ ਸ਼ਾਂਝਾ ਕਰਦਾ ਹੈ। ਰਾਤ ਭਰ ਚੱਲਦੇ ਰਹੇ ਇਸ ਦਸ-ਜੁਗਤੀ ਮਾਰਗ ਦੇ ਵਿਸਥਾਰ ਦੌਰਾਨ ਕਈ ਇਕ ਲੋਕੋ-ਕਤੀਆਂ ਵੀ ਪਾਠਕ ਨੂੰ ਟੁੰਬਦੀਆਂ ਹਨ, ਪਰੰਤੂ ਜਿਸ ਕਲਾਮਈ ਢੰਗ ਨਾਲ ਸ਼ਿਸ਼ (ਲੇਖਕ) ਨੇ ਸਾਰੀਆਂ ਸਿਆਣਪਾਂ ਨੂੰ ਪਰੋਇਆ ਹੈ ਉਹ ‘ਬੇ-ਗਮ ਪੁਰਾ’ ਨੂੰ ਇਕ ਪੜ੍ਹਨ-ਯੋਗ, ਪੜ੍ਹਾਉਣ-ਯੋਗ ਅਤੇ ਸਾਂਭਣ-ਯੋਗ ਜੀਵਨ-ਜਾਚ ਪੁਸਤਕ ਬਣਾਉਂਦਾ ਹੈ। ਨਿਸਚੇ ਹੀ, ਇਹ ਪ੍ਰਭਾਵ ਉਸ ਸ਼ਿਸ਼ ਤੋਂ ਅੱਗੇ ਪਾਠਕ ਤੱਕ ਜਾਣ ਦੀ ਸੰਭਾਵਨਾ ਰੱਖਦਾ ਹੈ।