ਇਸ ਪੁਸਤਕ ਵਿਚ ਲੇਖਕ ਨੇ ਮਲੇਰਕੋਟਲੇ ਦੇ ਉਰਦੂ ਸਾਹਿਤ ਨੂੰ ਇਕੱਤਰ ਕਰਨ ਲਈ ਅਦਬੀ ਸ਼ਖਸੀਅਤ ਅਤੇ ਸਾਹਿਤ ਅਦਾਰਿਆਂ ਦੇ ਸਰੋਤਾਂ ਨੂੰ ਮੂਲ ਅਧਾਰ ਬਣਾਇਆ ਹੈ। ਮਲੇਰਕੋਟਲੇ ਦੀਆਂ ਸ਼ਖ਼ਸੀਅਤਾਂ ਨੇ ਸ਼ਾਇਰੀ ਅਤੇ ਨਸਰ ਦੋਹਾਂ ਵਿਚ ਹਿੱਸਾ ਪਾਇਆ ਹੈ। ਇਹਨਾਂ ਸ਼ਖ਼ਸੀਅਤਾਂ ਦੇ ਵਿਸਤ੍ਰਿਤ ਵੇਰਵੇ ਨੂੰ ਇਹਨਾਂ ਦੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਅਦਬੀ ਸਫ਼ਰ ਤੱਕ ਦੇ ਸਮੁੱਚੇ ਵਿਵਰਨ ਸਹਿਤ ਇਸ ਪੁਸਤਕ ਵਿਚ ਪ੍ਰਸਤੁਤ ਕੀਤਾ ਗਿਆ ਹੈ। ਬਜ਼ੁਰਗ ਲੇਖਕਾਂ ਤੋਂ ਲੈ ਕੇ ਪੁੰਗਰਦੇ ਹੋਏ ਨੌਜਵਾਨ ਲੇਖਕਾਂ, ਸ਼ਾਇਰਾਂ ਅਤੇ ਅਦਬੀ ਸ਼ਖ਼ਸੀਅਤਾਂ ਦੀਆਂ ਰਚਨਾਵਾਂ ਦਾ ਅਧਿਐਨ ਅਤੇ ਮੁਲਾਂਕਣ ਵੀ ਪ੍ਰਸਤੁਤ ਕੀਤਾ ਗਿਆ ਹੈ। ਉਰਦੂ ਅਤੇ ਪੰਜਾਬੀ ਸਾਹਿਤ ਵਿਚ ਦਿਲਚਸਪੀ ਰਖਣ ਵਾਲੇ ਪਾਠਕ ਇਸ ਤੋਂ ਭਰਪੂਰ ਲਾਭ ਉਠਾਉਣਗੇ।