ਇਹ ਪੁਸਤਕ ਪੰਜਾਬ ਦੇ ਵਿਰਾਸਤੀ ਰੁੱਖਾਂ ਦੀ ਸੂਰਤ ਤੇ ਸੀਰਤ ਦੇ ਦੀਦਾਰ ਕਰਵਾਂਦੀ ਹੈ । ਰੁੱਖਾਂ ਦੀ ਬਾਤ ਪਾਉਂਦਿਆਂ ਲੇਖਕ ਨੇ ਪੰਜਾਬ ਦੀ ਲੋਕਧਾਰਾ ਨੂੰ ਕੁਰੇਦਿਆ ਹੈ । ਧਾਰਮਿਕ ਪ੍ਰਸੰਗ ਪਛਾਣੇ ਹਨ, ਵਿਗਿਆਨਕ ਜਾਣਕਾਰੀ ਦਿੱਤੀ ਹੈ ਤੇ ਇਨ੍ਹਾਂ ਦੇ ਉਪਯੋਗੀ ਗੁਣ ਵੀ ਗਿਣਾਏ ਹਨ । ਇੰਜ ਇਹ ਪੁਸਤਕ ਪੰਜਾਬ ਦੇ ਰੁੱਖਾਂ ਬਾਰੇ ਮਿਥਿਹਾਸ, ਇਤਿਹਾਸ, ਧਾਰਮਿਕ, ਸਾਹਿਤਕ ਤੇ ਤਕਨੀਕੀ ਪੱਖਾਂ ਤੋਂ ਦਿਲਚਸਪ ਜਾਣਕਾਰੀ ਮੁਹੱਈਆਂ ਕਰਵਾਂਦੀ ਹੈ । ਪੁਸਤਕ ਪੜ੍ਹ ਕੇ ਪਾਠਕ ਦੇ ਡੁੰਘੇ ਮਨ ਵਿਚ ਰੁੱਖਾਂ ਲਈ ਮੋਹ ਪੈਦਾ ਹੋਣਾ ਯਕੀਨੀ ਹੈ ।