ਇਸ ਪੁਸਤਕ ਵਿਚ ਰੱਬ ਦੇ ਸਿਰਜੇ ਬਾਗ਼-ਬਗ਼ੀਚਿਆਂ ਤੋਂ ਸ਼ੁਰੂ ਹੋ ਕੇ ਵੱਖ-ਵੱਖ ਧਰਮਾਂ, ਸਭਿਅਤਾਵਾਂ, ਬਾਦਸ਼ਾਹਾਂ ਆਦਿ ਨਾਲ ਸੰਬੰਧਿਤ ਬਾਗ਼ਾਂ ਦੀ ਬਣਤਰ ਦੀ ਗੱਲ ਕੀਤੀ ਗਈ ਹੈ। ਇੰਟਰਨੈੱਟ ਦੇ ਤੇਜ਼ ਤਰਾਰ ਯੁੱਗ ਵਿੱਚ ਬਗ਼ੀਚਿਆਂ ਦੇ ਡਿਜ਼ਾਇਨ ਨਵੇਂ ਤੋਂ ਨਵੇਂ ਵੇਖਣ ਨੂੰ ਮਿਲਦੇ ਹਨ । ਬਗ਼ੀਚੀ ਡਿਜ਼ਾਇਨ ਕਰਨ ਵਾਲੇ ਲੈਂਡਸਕੇਪ ਮਾਹਰਾਂ ਨੇ ਏਕੜਾਂ ਵਿੱਚ ਫੈਲੇ ਬਗ਼ੀਚਿਆਂ ਤੋਂ ਲੈ ਕੇ ਛੋਟੇ ਜਿਹੇ ਗਮਲੇ ਜਾਂ ਇਥੋਂ ਤਕ ਕਿ ਕੱਚ ਦੀ ਬੋਤਲ ਤੱਕ ਵਿੱਚ ਗਾਰਡਨ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰ ਦਿੱਤਾ ਹੈ । ਤਰੱਕੀ ਦੇ ਇਸ ਦੌਰ ਦੌਰਾਨ ਮਨੁੱਖ ਅਤੇ ਕੁਦਰਤ ਦੀ ਨੇੜਤਾ ਵਿੱਚ ਸਾਂਝ ਦਾ ਵੱਧਣਾ ਸ਼ੁਰੂ ਹੋਇਆ ਹੈ, ਜਿਸ ਨੂੰ ਵਧਾਉਣਾ ਸਮੁੱਚੀ ਮਾਨਵਤਾ ਦਾ ਫ਼ਰਜ਼ ਹੈ ਅਤੇ ਉਹ ਫ਼ਰਜ਼ ਅਸੀਂ ਵੰਨ-ਸੁਵੰਨੇ ਰੁੱਖ ਬੂਟਿਆਂ ਅਤੇ ਬਾਗ਼-ਬਗ਼ੀਚਿਆਂ ਨਾਲ ਧਰਤ ਨੂੰ ਸ਼ਿੰਗਾਰ ਕੇ ਬਾਖ਼ੂਬੀ ਨਿਭਾ ਸਕਦੇ ਹਾਂ ।