ਇਸ ਹਥਲੀ ਪੁਸਤਕ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 36 ਬਾਣੀਕਾਰਾਂ ਦਾ ਪਰਿਚਯ ਦਿੱਤਾ ਜਾ ਰਿਹਾ ਹੈ । ਸਾਰੇ ਬ੍ਰਿੱਤਾਂਤ ਨੂੰ ਚਾਰ ਅਧਿਆਵਾਂ ਵਿਚ ਵੰਡਿਆ ਹੈ । ਪਹਿਲੇ ਵਿਚ ਗੁਰੂ ਸਾਹਿਬਾਨ ਬਾਰੇ ਪਰਿਚਯ ਦਿੱਤਾ ਹੈ । ਦੂਜੇ ਅਧਿਆਇ ਵਿਚ ਭਗਤ ਸਾਹਿਬਾਨ ਸੰਬੰਧੀ ਜਾਣਕਾਰੀ ਸ਼ਾਮਲ ਕੀਤੀ ਹੈ । ਤੀਜੇ ਅਧਿਆਇ ਵਿਚ ਭਿੰਨ ਕੀਰਤਨਕਾਰਾਂ ਦੈ ਜੀਵਨ ਉਤੇ ਝਾਤ ਪਾਈ ਹੈ ਅਤੇ ਚੌਥੇ ਅਧਿਆਇ ਵਿਚ ਭੱਟ ਕਵੀਆਂ ਦੇ ਯੋਗਦਾਨ ਨੂੰ ਸਮੱਸ਼ਟ ਕੀਤਾ ਹੈ, ਆਸ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਬਾਰੇ ਜਾਣਨ ਦੇ ਚਾਹਵਾਨ ਪਾਠਕ ਇਸ ਪੁਸਤਕ ਤੋਂ ਲਾਭ ਉਠਾਣਗੇ ।