ਇਹ ਪੁਸਤਕ ‘ਗੁਰਮਤਿ ਸੱਚ ਨਿਰਣੈ’ ਦਰ-ਅਸਲ ‘ਜੀਵਨ-ਤੱਤ ਨਿਰਣੈ’ ਹੈ । ਇਹ ਤੱਤ-ਜੋਤਿ ਅਨੁਭਵ ਨਿਣੈ ਹੈ, ਅਨੁਭਵੀ ਦਰਸ ਦੀਦਾਰ ਨਿਰਣੈ ਹੈ, ਭਉ-ਭਗਤ, ਭੈਕਾਰ ਨਿਰਣੈ ਹੈ, ਸਦ-ਇਸ਼ਕ-ਖੁਮਾਰ ਨਿਰਣੈ ਹੈ । ਇਸ ਵਿਚ ਭਾਈ ਸਾਹਿਬ ਜੀ ਨੇ ‘ਸੱਚ’ ਦੀ ਅਦਭੁਤਤਾ, ਅਗੰਮਤਾ, ਅਕਾਲਤਾ, ਅਨੰਤਤਾ, ਅਟੱਲਤਾ, ਸਰਬ ਸਿਧਾਂਤਾਂ, ਗੂੜ੍ਹ ਗੋਝਤਾ, ਗੂੜ੍ਹ ਭੇਦਤਾ ਦਾ ਇਤਨੇ ਵਿਸਥਾਰ ਸਹਿਤ ਵਰਨਣ ਕੀਤਾ ਹੈ ਕਿ ਇਨਕਾਰੀ ਰੁਚੀਆਂ ਦੀ ਕਿਸੇ ਦਲੀਲ ਲਈ ਕੋਈ ਥਾਂ ਨਹੀਂ ਰਹਿ ਜਾਂਦੀ । ਭਾਈ ਸਾਹਿਬ ਜੀ ਦੀ ਕਲਮ ਨੇ ਗੁਰਮੱਤ-ਫਲਸਫੇ ਦੀ ਵਿਲੱਖਣਤਾ ਤੇ ਵਿਸ਼ੇਸਤਾ ਅਰ ਮਹਾਨਤਾ ਉਤੇ ਜੋ ਰੋਸ਼ਨੀ ਪਾਈ ਹੈ, ਇਹ ਸਿੱਖ ਕਲਚਰ ਦੀ ਨਿਰਾਲੀ ਸ਼ਾਨ ਤੇ ਅਹਿਮੀਅਤ ਨੂੰ ਕਿਸੇ ਬਹਿਸ ਦਾ ਵਿਸ਼ਾ ਨਹੀਂ ਰਹਿਣ ਦਿੰਦੀ । ਤਤਕਰਾ ਮੁਖ-ਬੰਧ (ਡਾ. ਤ੍ਰਿਲੋਚਨ ਸਿੰਘ) / ੭ ਸੂਚਨਾ (ਭਾ. ਬਲਬੀਰ ਸਿੰਘ) / ੧੧ ਸੱਚ ਦੀ ਟੋਲ / ੧੩ ਸੱਚ ਕੀ ਹੈ / ੧੭ ਸਚ ਦੀ ਵਿਆਖਿਆ / ੩੧ ਸੱਚ ਭੰਡਾਰੇ ਦਾ ਮਾਲਕ ਗੁਰੂ ਨਾਨਕ ਦੇਵ ਹੈ / ੪੧ ਸੰਸਾਰਕ ਸੱਚ ਤੇ ਪ੍ਰਮਾਰਥਕ ਸੱਚ ਦਾ ਭੇਦ / ੬੮ ਸਚ ਦਾ ਸਚੇ ਮਹਲੀਂ ਆਸਣ / ੮੩ ਚੋਹਾਂ ਜੁਗਾਂ ਵਿਚ ਕੇਵਲ ਸਚੁ ਹੀ ਪਰਧਾਨ / ੮੫ ਸਚੁ ਅਗਮ ਅਥਾਹ ਸਿਰਜਨਹਾਰ ਸ੍ਰਿਸ਼ਤਾ ਹੈ / ੯੬ ਸੱਚ ਤੇ ਨਾਮ ਦੋਈ ਅਭੇਦ ਹਨ / ੧੦੭ ਸਚ ਦਾ ਪ੍ਰਕਾਸ਼ / ੧੦੯ ਸੱਚ ਦਾ ਮਿਲਾਪ / ੧੧੯ ਸੱਚ ਦੀ ਪ੍ਰਾਪਤੀ ਤੇ ਮਹੱਤਤਾ / ੧੨੩ ਗੁਰਮਤਿ ਹੀ ਸੱਚਾ ਧਰਮ ਹੈ / ੧੪੫ ਸੱਚ ਦੀ ਲਾਗ ਦੀ ਨਿਸ਼ਾਨੀ / ੧੫੦ ਗੁਰਮਤਿ ਸਚੁ ਸਿਧਾਂਤ / ੧੬੧ ਸੱਚੀ ਭਗਤੀ ਕਿਵੇਂ ਹੁੰਦੀ ਹੈ? / ੧੭੨ ਹੁਕਮ ਰਜ਼ਾਈ ਚਲਣਾ / ੧੭੬ ਅਜਪਾ ਜਾਪ ਤੇ ਅਕੱਥ ਕਥਾ / ੧੭੭ ਅੰਤਮ ਸਿੱਟਾ / ੧੮੧