ਇਹ ਕਿਤਾਬ ‘ਜੀਵਨ ਦੀਆਂ ਗਣਿਤਕ ਉਲਝਣਾ’ ਦੇ ਪੈਂਟਰਨ ਤੇ ਲਿਖੀ ਗਈ ਹੈ । ਇਸ ਅਨੁਸਾਰ ਗਣਿਤ ਨੂੰ ਜੀਵਨ ਦੇ ਨੇੜੇ ਲਿਆਉਣ ਨਾਲ ਹੀ ਬੱਚਿਆਂ ਦੀ ਗਣਿਤ ਪ੍ਰਤੀ ਰੁੱਚੀ ਵੱਧ ਉਜਾਗਰ ਹੋ ਸਕਦੀ ਹੈ । ਸਮੱਸਿਆਂ ਪੜ੍ਹਦੇ ਅਤੇ ਹੱਲ ਕਰਨ ਸਮੇਂ ਉਸ ਵਿੱਚੋਂ ਉਸਦੀ ਘੁੰਡੀ ਸਮਝਣਾ ਉਸਦੇ ਉੱਤਰ ਨੂੰ ਪ੍ਰਾਪਤ ਕਰਨ ਤੋਂ ਵੱਧ ਜ਼ਰੂਰੀ ਹੈ ਕਿਉਂਕਿ ਕਿਤਾਬ ਲਿਖਣ ਦਾ ਮੰਤਵ ਸਿਰਫ਼ ਇਨ੍ਹਾਂ ਕੁੱਝ ਕੁ ਅੜੌਣੀਆਂ ਨੂੰ ਹੱਲ ਕਰਨਾ ਨਹੀਂ ਪਰ ਮੂਲ ਮੰਤਵ ਜੀਵਨ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਆਪਦੀ ਸਕੂਲੀ ਪੜ੍ਹਾਈ ਨਾਲ ਜੋੜਕੇ ਹੱਲ ਕਰਨਾ ਹੈ ।