ਐਲੀ ਵੀਜ਼ਲ ਦੀਆਂ ਲਿਖਤਾਂ ਮਾਨਵਵਾਦੀ ਸੋਚ ਦੇ ਹੱਕ ’ਚ ਆਪਣੀ ਆਵਾਜ਼ ਬੁਲੰਦ ਤਾਂ ਕਰਦੀਆਂ ਹੀ ਹਨ, ਉਸ ਸੋਚ ਦੀ ਰੱਖਿਆ ਲਈ ਪਹਿਰਾ ਵੀ ਦਿੰਦੀਆਂ ਹਨ । ਸੰਘਰਸ਼ਸ਼ੀਲ ਮਨੁੱਖ ਦਾ ਸਰੂਪ ਐਲੀ ਵੀਜ਼ਲ ਦੀਆਂ ਲਿਖਤਾਂ ਰਾਹੀਂ ਸਹਿਜੇ ਹੀ ਚਿਤਵਿਆ ਜਾ ਸਕਦਾ ਹੈ । ਇਸ ਪੁਸਤਕ ਵਿਚ ਦਰਜ ਨਾਵਲ ‘ਰਾਤ’, ‘ਪਹੁ ਫੁਟਾਲਾ’ ਅਤੇ ‘ਦੁਰਘਟਨਾ’ ਦੂਸਰੀ ਵਿਸ਼ਵ ਜੰਗ ਦੀ ਕਰੂਰਤਾ ਦਾ ਆਇਨਾ ਪੇਸ਼ ਕਰਦੇ ਹਨ ।