ਬੇਜ਼ਬਾਨ ਦੀ ਦਾਸਤਾਨ, ਅਨਾ ਸੁਏਲ ਦੀ ਪੁਸਤਕ ‘ਬਲੈਕ ਬਿਊਟੀ’ ਦਾ ਉਲਥਾ ਹੈ। ‘ਬਲੈਕ ਬਿਊਟੀ’ ਇਕ ਘੋੜੇ ਦਾ ਨਾਂ ਹੈ, ਤੇ ਏਸੇ ਦੇ ਨਾਂ ’ਤੇ, ਅਨਾ ਨੇ ਆਪਣੀ ਪੁਸਤਕ ਦਾ ਨਾਂ ਰਖਿਆ ਹੈ। ਇਸ ਪੁਸਤਕ ਵਿਚ, ‘ਬਲੈਕ ਬਿਊਟੀ’ ਨੇ ਆਪਣੀ ਜੀਵਨ ਪੁਸਤਕ ਦਾ ਇਕ ਇਕ ਵਰਕਾ, ਅਜਿਹੇ ਢੰਗ ਨਾਲ ਖੋਲ੍ਹ ਕੇ ਰਖਿਆ ਹੈ ਕਿ ਪਾਠਕ ਪੜ੍ਹੇ ਜਾਂ ਵਿਚਾਰੇ ਬਿਨਾਂ ਰਹਿ ਨਹੀਂ ਸਕਦੇ। ਪੁਸਤਕ ਵਿਚ ਘੋੜਿਆਂ ਦੀ ਦੁਨੀਆਂ ਨੂੰ ਲੇਖਿਕਾ ਜਿੰਨਾ ਘੋਖ ਘੋਖ ਵੇਖਦੀ ਹੈ, ਉਨ੍ਹਾਂ ਦੇ ਅੰਤਰਮੁਖੀ ਜੀਵਨ ਨੂੰ ਸਾਡੇ ਸਾਹਮਣੇ ਪਰਦਰਸ਼ਿਤ ਕਰਦੀ ਹੈ, ਉਨ੍ਹਾਂ ਦੇ ਅੰਤਰਮੁਖੀ ਜੀਵਨ ਨੂੰ ਸਾਡੇ ਸਾਹਮਣੇ ਪਰਦਰਸ਼ਿਤ ਕਰਦੀ ਹੈ, ਅੰਤਰੀਵ ਭਾਵਾ ਨੂੰ ਫੜ ਫੜ ਬਾਹਰ ਕੱਢਦੀ ਹੈ। ਇਹ ਇਕ ਅਜਿਹੀ ਪ੍ਰਭਾਵਸ਼ਾਲੀ ਪੁਸਤਕ ਨੂੰ ਪੜ੍ਹਦਿਆਂ ਹੀ ਹਿਰਦੇ ਪਰੀਵਰਤਨ ਹੋ ਜਾਂਦੇ ਹਨ, ਹਰ ਪ੍ਰਾਣੀ ਲਈ ਪੜ੍ਹਨੀ ‘ਲਾਜ਼ਮੀ’ ਹੋਣੀ ਚਾਹੀਦੀ ਹੈ।