ਇਹ ਪੁਸਤਕ ਰਸੂਲ ਹਮਜ਼ਾਤੋਵ ਦੀ ਪਹਿਲੀ ਵਾਰਤਕ ਰਚਨਾ ਹੈ। ਇਹ ਪੁਸਤਕ ਇਕ ਤਰ੍ਹਾਂ ਦੀ ਆਤਮ-ਕਥਾ ਹੈ । ਕਿਸੇ ਹੱਦ ਤੱਕ ਇਹ ਇਕਬਾਲੀਆ ਲਿਖਤ ਹੈ । ਪਾਠਕ ਨੂੰ ਇਸ ਪੁਸਤਕ ਵਿਚ ਬਹੁਤ ਸਾਰੇ ਅਵਾਰ ਅਖਾਣ ਤੇ ਮੁਹਾਵਰੇ, ਖੁਸ਼ੀ ਦੇਣ ਵਾਲੀਆਂ ਤੇ ਉਦਾਸ ਕਰਨ ਵਾਲਿਆਂ ਕਹਾਣੀਆਂ ਮਿਲਣਗੀਆਂ, ਜਿਹੜੀਆਂ ਜਾਂ ਤਾਂ ਖੁਦ ਲੇਖਕ ਨਾਲ ਵਾਪਰੀਆਂ ਹਨ ਜਾਂ ਲੋਕਾਂ ਦੀ ਯਾਦ ਦੇ ਖਜ਼ਾਨੇ ਵਿਚ ਸਾਂਭੀਆਂ ਪਈਆਂ ਹਨ; ਪਾਠਕ ਨੂੰ ਜ਼ਿੰਦਗੀ ਬਾਰੇ ਤੇ ਕਲਾ ਬਾਰੇ ਪਰੌਢ ਵਿਚਾਰ ਮਿਲਣਗੇ। ਕਿਤਾਬ ਵਿਚ ਬਹੁਤ ਸਾਰੀ ਦਿਆਲਤਾ, ਲੋਕਾਂ ਲਈ ਤੇ ਪਿਤਾਭੂਮੀ ਲਈ ਪਿਆਰ ਮਿਲਦਾ ਹੈ।