‘ਖ਼ਲੀਲ-ਇਕ ਕਾਫ਼ਰ’ ਪੁਸਤਕ, ਜਿਸ ਵਿਚ ਤਿੰਨ ਲੇਖ ਹਨ ਜੀਵਨ ਦੀ ਹਕੀਕਤ ਨੂੰ ਦਰਸਾਉਂਦੇ ਹੋਏ-ਮੈਡਮ ਰੋਜ਼ ਹਨੀ, ਕਬਰਾਂ ਦੀ ਪੁਕਾਰ ਤੇ ਖ਼ਲੀਲ-ਇਕ ਕਾਫ਼ਰ । ਇਹਨਾਂ ਤਿੰਨਾਂ ਦੇ ਵਿਸ਼ੇ ਵੱਖ ਵੱਖ ਹਨ ਅਤੇ ਸਮਾਜਕ ਤੇ ਧਾਰਮਿਕ ਸਮਸਿਆਵਾਂ ਦਾ ਪ੍ਰਗਟਾ ਰੂਪ ਹਨ ਜਿਵੇਂ ਕਿ ਮੁੱਖ ਰੂਪ ਵਿਚ ਔਰਤ ਦੀ ਗੁਲਾਮੀ ਪਰ ਆਜ਼ਾਦ ਸੋਚ ਵਲ ਹੰਭਲਾ, ਪਿਆਰ ਖਿੱਚ ਜੋ ਜਿਸਮਾਨੀ ਨਾ ਹੋ ਕੇ ਰੂਹਾਨੀ ਹੈ, ਵਿਖਾਵੇ ਦਾ ਧਰਮ ਤੇ ਪਾਦਰੀਆਂ ਦੀ ਲੁੱਟ-ਖਸੁੱਟ, ਸ਼ਾਸਕਾਂ ਦੀਆਂ ਵਧੀਕੀਆਂ ਪਰ ਇਕ ਨੌਜੁਆਨ ਵਲੋਂ ਦੱਬੇ-ਕੁਚਲੇ ਵਰਗ ਨੂੰ ਚੇਤੰਨ ਕਰਨਾ ਤੇ ਨਵੇਂ ਸਮਾਜ ਦੀ ਸਿਰਜਣਾ, ਆਜ਼ਾਦ ਸੋਚ ਤੇ ਬਰਾਬਰੀ ਦੇ ਅਧਿਕਾਰ, ਅਮੀਰ-ਗ਼ਰੀਬ ਤੇ ਔਰਤ-ਮਰਦ ਦੇ ਆਦਿ । ਇਹ ਉਹ ਪੁਸਤਕ ਹੈ ਜਿਸ ਨੇ ਲੇਖਕ ਦੇ ਵਿਚਾਰਾਂ ਨੂੰ ਹਰ ਦਿਲ ਤਕ ਪਹੁੰਚਾਇਆ ਤੇ ਹਰ ਵਰਗ ਨੂੰ ਜਾਗ੍ਰਿਤ ਕੀਤਾ ।