ਖ਼ਲੀਲ ਜਿਬਰਾਨ ਸੰਸਾਰ ਦੇ ਮਹਾਨ ਚਿੰਤਕਾਂ ਵਿੱਚੋਂ ਹਨ । ਸੰਸਾਰ ਦੇ ਗੁੰਝਲਾਂ ਭਰੇ ਵਤੀਰੇ ਅਤੇ ਵਰਤਾਰੇ ਬਾਰੇ ਉਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਹਨ, ਜੋ ਅੱਜ ਵੀ ਉਨੇ ਹੀ ਸਾਰਥਕ, ਵਿਸ਼ਵ-ਵਿਆਪੀ ਅਤੇ ਸਦੀਵੀ ਹਨ । ਡਾ. ਜਗਦੀਸ਼ ਕੌਰ ਵਾਡੀਆ ਨੇ ਉਨ੍ਹਾਂ ਦੀਆਂ ਬੜੀਆਂ ਡੂੰਘੀਆਂ ਗੱਲਾਂ, ਚਿੰਤਨ-ਭਰਪੂਰ ਗੱਲਾਂ ਅਤੇ ਪ੍ਰਸ਼ਨਾਂ ਦੇ ਢੁਕਵੇਂ ਉੱਤਰਾਂ ਵਾਲੀਆਂ ਗੱਲਾਂ ਪੰਜਾਬੀ ਵਿਚ ਅਨੁਵਾਦ ਕਰਕੇ ਇਸ ਪੁਸਤਕ ‘ਪੈਗ਼ੰਬਰ’ ਵਿੱਚ ਪਾਠਕਾਂ ਸਾਹਮਣੇ ਰੱਖੀਆਂ ਹਨ ।