ਇਹ ਪੁਸਤਕ ‘ਧਰਤੀ ਦੀ ਦੇਵਤੇ’ ਉਨ੍ਹਾਂ ਵਿੱਚੋਂ ਇਕ ਹੈ, ਜਿਸ ਨੂੰ ਜਿਬਰਾਨ ਦੀ ਫਿਲਾਸਫੀ ਦਾ ਸਾਰ ਕਹਿਣਾ ਅਤਿਕਥਨੀ ਨਹੀਂ ਹੋਵੇਗੀ । ਉਸ ਨੇ ਸਪੱਸ਼ਟ ਸ਼ਬਦਾਂ ਵਿਚ ਲਿਖਿਆ ਹੈ ਕਿ ਮਨੁੱਖ ਦੇਵਤਿਆਂ ਦੇ ਨੇੜੇ ਹੋਣਾ ਲੋਚਦਾ ਹੈ ਪਰ ਹਕੀਕਤ ਇਹ ਹੈ ਕਿ ਮਨੁੱਖ ਦੇਵਤਿਆਂ ਲਈ ਉਨ੍ਹਾਂ ਦੀ ਖੁਰਾਕ ਤੋਂ ਵਧ ਹੋਰ ਕੁਝ ਵੀ ਨਹੀਂ । ਇਸ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ – ਧਰਤੀ ਦੇ ਦੇਵਤੇ (ਮੂਲ ਪੁਸਤਕ), ਖ਼ਲੀਲ ਜਿਬਰਾਨ ਦੀਆਂ ਚੋਣਵੀਆਂ ਕਹਾਣੀਆਂ ਤੇ ਤੀਸਰੇ ਭਾਗ ਵਿਚ ਉਸ ਦੇ ਚੋਣਵੇਂ ਅਧਿਆਤਮਕ ਮਹਾਨ ਵਿਚਾਰ, ਜੋ ਉਸ ਦੀ ਫਿਲਾਸਫੀ ਨੂੰ ਹੋਰ ਵਧੇਰੇ ਉਭਾਰਨ ਵਿਚ ਸਹਾਈ ਹਨ ।