“ਕੱਛੁਕੁੰਮਾ ਵੱਡਾ-ਵੱਡਾ ਹੋਇਆ” ਪੁਸਤਕ ਰੋਆਲਡ ਡਾਲ੍ਹ ਦੇ ਨਾਵਲ ਦਾ ਪੰਜਾਬੀ ਅਨੁਵਾਦ ਹੈ। ਇਹ ਕਹਾਣੀ ਅਲਪਾਕਾਰ ਵਾਲੇ ਕੱਛੂ ਦੀ ਹੈ ਪਰ ਉਹਨੂੰ ਕੇਦਰ ਵਿਚ ਰੱਖ ਕੇ ਲੇਖਕ ਨੇ ਇਹਦੇ ਦੁਆਲੇ ਦੋ ਪ੍ਰੋੜ੍ਹ ਵਿਅਕਤੀਆਂ ਦਾ ਨਿੱਜੀ ਸੰਸਾਰ ਉਸਾਰਿਆ ਹੈ । ਉਹ ਜਿਵੇ-ਜਿਵੇ ਆਕਾਰ ਵਿਚ ਫਲੀ-ਫੁੱਲੀ ਜਾਂਦਾ ਹੈ, ਏਵੇ ਹੀ ਮਿ. ਹੋਪੀ ਤੇ ਮਿਸਿਜ਼ ਸਿਲਵਰ ਦਾ ਪ੍ਰਸਪਰ ਸੰਬੰਧ ਪ੍ਰਫੁੱਲਤ ਹੁੰਦਾ ਜਾਂਦਾ ਹੈ । ਪਿਆਰ ਦੀ ਇਸ ਵਿਚਿੱਤਰ ਹਾਸਮਈ ਕਹਾਣੀ ਨੂੰ ਇਹਦੇ ਚਿੱਤਰ ਹੋਰ-ਹੋਰ ਨਿਖਾਰਦੇ ਹਨ। ਇਹ ਕਹਾਣੀ ਇਕ ਪ੍ਰਕਾਰ ਨਾਲ ਪਿਆਰ ਦੇ ਮੌਲਣ ਦੀ, ਪਿਆਰ ਦੀ ਪ੍ਰਫੁੱਲਤਾ ਦੀ ਕਹਾਣੀ ਹੈ ।