ਚਿੰਨ੍ਹ-ਭਾਸ਼ਾ ਵਿਗਿਆਨ ਸਭ ਚਿੰਨ੍ਹ-ਪ੍ਰਬੰਧਾਂ, ਹਰ ‘ਭਾਸ਼ਾ’ ਜਿਹੜੀ ਮਨੁੱਖਾਂ, ਜਾਨਵਰਾਂ ਮਨੁੱਖ ਦੇ ਬਣਾਏ ਸਵੈ-ਚਾਲਕ ਯੰਤਰਾਂ, ‘ਸੋਚਣ ਵਾਲੀਆਂ’ ਮਸ਼ੀਨਾਂ ਆਦਿ ਕਿਸੇ ਵੀ ਵਸਤੂ ਜਾਂ ਵਿਅਕਤਿਤਵ ਦੁਆਰਾ ਵਰਤੀ ਜਾਂਦੀ ਹੈ, ਦਾ ਅਧਿਐਨ ਕਰਦੀ ਹੈ । ਚਿੰਨ੍ਹ-ਭਾਸ਼ਾ ਵਿਗਿਆਨ ਇਕ ਹੋਰ ਆਧੁਨਿਕ ਵਿਗਿਆਨ ‘ਸਾਈਬਰਨੈਟਿਕਸ’ ਨਾਲ ਬੜਾ ਨੇੜਲਾ ਸੰਬੰਧ ਰਖਦਾ ਹੈ । ਇਸ ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਅਸੀਂ ਕਿਸੇ ਵੀ ਮਨੁੱਖੀ, ਜਾਨਵਰਾਂ ਜਾਂ ਮਸ਼ੀਨੀ ਬੋਲਣ-ਢੰਗ ਨੂੰ ‘ਸਾਈਬਰਨੈਟਿਕ ਢੰਗ’ ਕਹਿ ਸਕਦੇ ਹਾਂ ਜਿਹੜਾ ਕਿ ਵਿਭਿੰਨ ਚਿੰਨ੍ਹ-ਸਿਸਟਮਾਂ ਅਤੇ ਪਾਠਾਂ ਨੂੰ ਪ੍ਰਯੋਗ ਵਿਚ ਲਿਆਉਂਦਾ ਹੈ ।