ਇਹ ਨਾਵਲ ਸੰਸਾਰ ਸਾਹਿੱਤ ਦੇ ਇਤਿਹਾਸ ਵਿਚ ਸਮਾਜਵਾਦੀ ਯਥਾਰਥਵਾਦ ਦੀ ਪਹਿਲੀ ਕਿਰਤ ਮੰਨਿਆ ਜਾਂਦਾ ਹੈ । ਇਸ ਵਿਚ ਉਸ ਵੇਲੇ ਦੀ ਅਸਲੀਅਤ ਨੂੰ ਚਿਤ੍ਰਿਆ ਜਾਂ ਪੜਚੋਲਿਆ ਹੀ ਨਹੀਂ ਗਿਆ – ਉਹਨਾਂ ਮਹਾਨ ਪਾਤਰਾਂ ਨੂੰ ਉਲੀਕਿਆ ਗਿਆ ਹੈ ਜਿਹੜੇ ਏਸ ਅਸਲੀਅਤ ਨੂੰ ਵਟਾ ਕੇ ਮਨੁੱਖ ਨੂੰ ਰਾਸ ਆਉਣ ਵਾਲੀ ਨਵੀਂ ਜ਼ਿੰਦਗੀ ਘੜ ਰਹੇ ਸਨ; ਅਜਿਹੇ ਇਸਤਰੀਆਂ ਤੇ ਆਦਮੀਆਂ ਦੇ ਦਿਲਾਂ ਦੀ ਖੂਬਸੂਰਤੀ ਤੇ ਜ਼ਿੰਦਗੀ ਵਿਚ ਮਹਾਨਤਾ ਨੂੰ ਪ੍ਰਗਟ ਕੀਤਾ ਹੈ ਜਿਹੜੇ ਲੋਕਾਂ ਦੇ ਜੀਵਨ ਨੂੰ ਸੁਖਾਲਿਆ ਕਰਨ ਲਈ ਸੰਗਰਾਮ ਕਰ ਸਕਦੇ ਤੇ ਜਾਨਾਂ ਵਾਰ ਸਕਦੇ ਸਨ ।