ਮਨੁੱਖ ਮਹਾਂਬਲੀ ਹੈ । ਪੁਰ ਉਹ ਮਹਾਂਬਲੀ ਇਕ ਦਮ ਹੀ ਨਹੀਂ ਬਣ ਗਿਆ । ਉਹ ਕਦੇ ਕੀਟ ਸੀ, ਕੁਦਰਤ ਦੇ ਰਹਿਮ ਕਰਮ ਤੇ ਸੀ, ਆਲੇ-ਦੁਆਲੇ ਉੱਤੇ ਉਹਨੂੰ ਕੋਈ. ਵੱਸ ਪ੍ਰਾਪਤ ਨਹੀਂ ਸੀ, ਉਹ ਅਸਲੋਂ ਹੀ ਬੇਵੱਸ ਸੀ । ਉਹਨੂੰ ਆਪਣੇ ਆਪ ਨੂੰ ਜੀਊਂਦਾ ਰਖਣ ਲਈ ਕਰੜੀ ਘਾਲਣਾ ਘਾਲਣੀ ਪਈ, ਤੱਤਾਂ ਨਾਲ ਜੂਝਣਾ ਪਿਆ, ਇਸ ਜੂਗਾਂ-ਲੰਮੇ ਯੁੱਧ ਵਿਚ ਉਹਦਾ ਦਿਮਾਗ਼ ਉਹਦਾ ਸਹਾਈ ਬਣਿਆ ਤੇ ਉਹਨੇ ਸਹਿਜੇ ਸਹਿਜੇ ਗਿਆਨ ਦੀ ਪ੍ਰਾਪਤੀ ਕੀਤੀ, ਤੇ ਇਸੇ ਗਿਆਨ ਸਦਕਾ ਉਹਨੇ ਕੁਦਰਤ ਉਤੇ ਆਪਣੀ ਪਾਤਸ਼ਾਹੀ ਕਾਇਮ ਕਰ ਲਈ ; ਅੱਜ, ਪਾਣੀ, ਬਿਜਲੀ, ਆਦਿ, ਨੂੰ ਆਪਣੇ ਸੇਵਕ ਬਣਾ ਲਿਆ ।