ਜ਼ੋਰਬਾ ਦਾ ਗਰੀਕ (ਅਲੈਕਸੀਜ਼ ਜ਼ੋਰਬਾ ਦੀ ਜ਼ਿੰਦਗੀ ਅਤੇ ਉਸ ਦਾ ਸਮਾਂ) ਕ੍ਰੀਟ ਲੇਖਕ ਨਿਕੋਸ ਕਜ਼ਾਨਜ਼ਾਕਿਸ ਦਾ ਵਿਸ਼ਵ ਪ੍ਰਸਿੱਧ ਨਾਵਲ ਹੈ ਜੋ ਪਹਿਲੀ ਵਾਰ 1946 ਵਿਚ ਛਪਿਆ ਸੀ। ਇਹ ਇਕ ਗ੍ਰੀਕ ਬੌਧਿਕ ਨੌਜਵਾਨ ਦੀ ਕਹਾਣੀ ਹੈ ਜੋ ਰਹੱਸਮਈ, ਉਪੱਦਰੀ ਅਤੇ ਤੇਜਤਰਾਰ ਅਲੈਕਸੀਜ਼ ਜ਼ੋਰਬਾ ਦੀ ਮਦਦ ਨਾਲ ਆਪਣੀ ਕਿਤਾਬੀ ਜ਼ਿੰਦਗੀ ਤੋਂ ਛੁਟਕਾਰਾ ਭਾਲਦਾ ਹੈ। ਇਹ ਮੂਲ-ਰੂਪ ਯੂਨਾਨੀ ਭਾਸ਼ਾ ’ਚ ਲਿਖਿਆ ਹੋਇਆ ਹੈ। ਬਲਰਾਜ ‘ਧਾਰੀਵਾਲ’ ਨੇ ਇਹ ਨਾਵਲ ਕਾਰਲ ਵਾਈਲਡਮੈਨ ਦੇ ਅੰਗ੍ਰੇਜ਼ੀ ਅਨੁਵਾਦ ਤੋਂ ਪੰਜਾਬੀ ’ਚ ਕੀਤਾ ਹੈ।