ਗੋਰਕੀ ਦੀ ਇਹ ਪੁਸਤਕ ਕੇਵਲ ਰੂਸੀ ਸਾਹਿਤ ਦੀ ਹੀ ਆਲੋਚਨਾ ਨਹੀਂ ਸਗੋਂ ਇਸ ਵਿਚ ਫ਼ਰਾਂਸੀਸੀ, ਅੰਗ੍ਰਜ਼ੀ, ਜਰਮਨ ਤੇ ਹੋਰ ਵਿਦੇਸੀ ਰਚਨਾਵਾਂ ਦੇ ਹਵਾਲੇ ਵੀ ਸ਼ਾਮਲ ਹਨ । ਗੋਰਕੀ ਨੇ ਰੂਸੀ ਤੇ ਵਿਦੇਸ਼ੀ ਸਾਹਿਤ ਦਾ ਬੜਾ ਡੂੰਘਾ ਅਧਿਐਨ ਕੀਤਾ ਸੀ । ਉਹ ਰੂਸ ਤੇ ਬਾਹਰਲੇ ਦੇਸ਼ਾ ਦੀਆਂ ਜੀਵਨ ਸਥਿਤੀਆਂ ਤੋਂ ਵੀ ਅਣਜਾਣ ਨਹੀਂ ਸੀ । ਜਿਸ ਵਿਸ਼ਲੇਸ਼ਣਾਤਮਕ ਸੂਝ ਨਾਲ ਉਸ ਨੇ ਸਾਹਿਤ ਦੇ ਮਨੋਰਥਾਂ ਤੇ ਜੀਵਨ ਨਾਲ ਇਸ ਦੇ ਸਬੰਧਾਂ ਨੂੰ ਬਿਆਨਿਆ ਹੈ, ਉਸ ਦੇ ਸਾਹਮਣੇ ਪਾਠਕ ਦਾ ਸਿਰ ਸਤਿਕਾਰ ਨਾਲ ਝੁਕ ਜਾਂਦਾ ਹੈ ।