ਇਸ ਪੁਸਤਕ ਵਿਚ ਲੇਖਿਕਾ ਦੀਆਂ ਹੋਰ ਲਿਖਤਾਂ ਨਾਲੋਂ ਵੱਖ ਫਲ-ਸਬਜ਼ੀਆਂ ਬਾਰੇ ਜ਼ਿਕਰ ਹੈ ਕਿ ਆਮ ਵਰਤੋਂ ਵਾਲੇ ਸਬਜ਼ੀ-ਫਲ ਕਿਵੇਂ ਸਹੀ ਮਾਤਰਾ ਵਿੱਚ ਵੱਖੋ-ਵੱਖ ਬੀਮਾਰੀਆਂ ਵਿੱਚ ਵਰਤ ਕੇ ਫ਼ਾਇਦਾ ਲਿਆ ਜਾ ਸਕਦਾ ਹੈ। ਸਿਰਫ਼ ਵਾਧੂ ਕੀਟਨਾਸ਼ਕਾਂ ਦੀ ਵਰਤੋਂ ਘਟਾ ਦੇਈਏ ਤਾਂ ਅਸੀਂ ਆਪਣੇ ਸਰੀਰਾਂ ਨੂੰ ਮਾੜੇ ਰੋਗਾਂ ਤੋਂ ਬਚਾ ਸਕਾਂਗੇ ਤੇ ਕੁਦਰਤੀ ਬੇਸ਼ਕੀਮਤੀ ਖ਼ੁਰਾਕਾਂ ਨੂੰ ਜ਼ਹਿਰੀ ਹੋਣ ਤੋਂ ਰੋਕ ਸਕਾਂਗੇ। ਇਸ ਪੁਸਤਕ ਵਿਚ ਸ਼ਾਮਿਲ 39 ਲੇਖ ਤੰਦਰੁਸਤ ਖ਼ੁਰਾਕ ਨਾਲ ਸਿਹਤਮੰਦ ਜ਼ਿੰਦਗੀ ਜਿਉਣ ਲਈ ਮਹੱਤਵਪੂਰਨ ਹਨ।