ਬੱਚਿਆਂ ਨੂੰ ਪਾਲਣ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਸਿਹਤਮੰਦ ਤੇ ਚੰਗਾ ਇਨਸਾਨ ਬਣਾਉਣਾ । ਇਸ ਵਾਸਤੇ ਕੋਈ ਬਹੁਤ ਔਖੇ ਕੰਮ ਜਾਂ ਖਰਚ ਕਰਨ ਦੀ ਲੋੜ ਨਹੀਂ, ਬਸ ਕੁਝ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਹੈ, ਉਹ ਬਹੁਤ ਆਮ ਹਨ, ਪਰ ਉਨ੍ਹਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ । ਬੱਚਿਆਂ ਦੀ ਸਪੈਸ਼ਲਿਸਟ ਡਾਕਟਰ ਲੇਖਿਕਾ ਨੇ ਕਾਫ਼ੀ ਤਜਰਬੇ ਆਪ ਕੀਤੇ , ਜੋ ਇਸ ਪੁਸਤਕ ਰਾਹੀਂ ਉਸ ਨੇ ਸਾਂਝੇ ਕੀਤੇ ਹਨ। ਇਸ ਕਿਤਾਬਚੇ ਵਿਚੋਂ ਅਨੇਕਾ ਗੱਲਾਂ ਪਤਾ ਲੱਗਦੀਆਂ ਹਨ, ਜਿਸ ਨੂੰ ਪੜ੍ਹ ਕੇ ਪਾਠਕ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰ ਸਕਣਗੇ ।