ਜਿਵੇਂ ਜਿਵੇਂ ਵਿਗਿਆਨ ਨੇ ਤਰੱਕੀ ਕੀਤੀ ਹੈ ਤਿਵੇਂ ਹੀ ਸਮਾਜ ਵਿਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਵੀ ਵਿਸਥਾਰ ਵਿਚ ਪਤਾ ਲੱਗਣਾ ਸ਼ੁਰੂ ਹੋ ਗਿਆ ਹੈ ਅਤੇ ਉਸਦਾ ਇਲਾਜ ਵੀ ਸੰਭਵ ਹੋਇਆ । ਇਕ ਸਮਾਂ ਸੀ ਜਦੋਂ ਬਹੁਤ ਸਾਰੇ ਨਵ ਜੰਮੇ ਬੱਚੇ ਇਲਾਜ ਦੀ ਘਾਟ ਦੀ ਕਾਰਨ ਮੌਤ ਦੇ ਬਿਸਤਰ ਵਿਚ ਜਾ ਬਿਰਾਜਦੇ ਸਨ ਪਰੰਤੂ ਜਿਵੇਂ ਹੀ ਵਿਗਿਆਨ ਨੇ ਤਰੱਕੀ ਕੀਤੀ ਅਤੇ ਡਾਕਟਰੀ ਸੇਵਾਵਾਂ ਵਿਚ ਵਾਧਾ ਹੋਇਆ, ੳਸੇ ਦਰ ਨਾਲ ਇਨ੍ਹਾਂ ਰੋਗਾਂ ਤੇ ਕਾਬੂ ਪਾਉਣ ਵਿਚ ਸਫ਼ਲਤਾ ਹਾਸਿਲ ਹੋਈ ਹੈ । ਬਹੁਤ ਸਾਰੀਆਂ ਬੀਮਾਰੀਆਂ ਦਾ ਇਲਾਜ ਦਾ ਵਿਗਿਆਨ ਨੇ ਸੋਖਾ ਬਣਾ ਦਿੱਤਾ ।