ਜੱਚਾ ਲਈ ਬਹੁਤ ਨਿੱਕੀਆਂ ਨਿੱਕੀਆਂ ਗੱਲਾਂ ਵੀ ਕਾਫ਼ੀ ਮਾਅਨੇ ਰੱਖਦੀਆਂ ਹਨ । ਗਰਭ ਦੌਰਾਨ ਤਣਾਓ, ਮੇਕਅੱਪ ਲਈ ਵਰਤਿਆ ਜਾ ਰਿਹਾ ਸਾਮਾਨ, ਨੀਂਦਰ ਠੀਕ ਨਾ ਆਉਣੀ, ਖ਼ੁਰਾਕ ਆਦਿ ਵਰਗੀਆਂ ਆਮ ਜਿਹੀਆਂ ਜਾਪਦੀਆਂ ਗੱਲਾਂ ਵੀ ਢਿੱਡ ਅੰਦਰ ਪਲ ਰਹੇ ਬੱਚੇ ਲਈ ਕਈ ਵਾਰ ਨੁਕਸਾਨਦੇਹ ਸਾਬਤ ਹੋ ਜਾਂਦੀਆਂ ਹਨ । ਇਨ੍ਹਾਂ ਨਿੱਕੇ ਨਿੱਕੇ ਨੁਕਤਿਆਂ ਨੂੰ ਸੌਖੀ ਜ਼ਬਾਨ ਵਿਚ ਲਿਖਣ ਦਾ ਜਤਨ ਕੀਤਾ ਗਿਆ ਹੈ, ਜੋ ਖੋਜਾਂ ਅਤੇ ਤੱਥਾਂ ਉੱਤੇ ਆਧਾਰਿਤ ਹੈ ।