ਸੁਚੱਜਾ ਅਤੇ ਤੰਦਰੁਸਤ ਜੀਵਨ ਜਿਉਂਣ ਲਈ ਜ਼ਰੂਰੀ ਹੈ ਕਿ ਆਪਣੇ ਸਰੀਰ ਬਾਰੇ ਜਾਣਿਆ ਜਾਵੇ । ਜਿਵੇਂ ਕਿਸੇ ਮਸ਼ੀਨ ਨੂੰ ਸਹੀ ਚਲਦਾ ਰੱਖਣ ਲਈ ਉਸ ਦੀ ਅੰਦਰੂਨੀ ਬਣਤਰ ਬਾਰੇ ਜਾਣਕਾਰੀ ਦਾ ਹੋਣਾ ਜ਼ਰੂਰੀ ਹੁੰਦਾ ਹੈ ਇਸੇ ਤਰ੍ਹਾਂ ਹੀ ਮਨੁੱਖੀ ਸਰੀਰ ਰੂਪੀ ਮਸ਼ੀਨਰੀ ਦੀ ਬਣਤਰ ਅਤੇ ਕੰਮ-ਕਾਜ ਕਰਨ ਦੇ ਢੰਗਾਂ ਬਾਰੇ ਜਾਣਨਾ ਲਾਜ਼ਮੀ ਹੈ । ਇਸ ਪੁਸਤਕ ਵਿਚ ਡਾ. ਜਤਿੰਦਰਪਾਲ ਨੇ ਮਨੁੱਖੀ ਸਰੀਰ ਦੇ ਵਿਗਿਆਨਕ ਪੱਖ ਬਾਰੇ ਵਿਸਥਾਰ ਸਹਿਤ ਵਰਨਣ ਕਰਨ ਦਾ ਯਤਨ ਕੀਤਾ ਹੈ ।