ਮਨੁੱਖੀ ਸੱਭਿਅਤਾ ਦੇ ਵਿਕਾਸ ਦੇ ਨਾਲ-ਨਾਲ ਗਿਆਨ ਦਾ ਵੀ ਵਿਕਾਸ ਹੁੰਦਾ ਰਿਹਾ ਹੈ । ਅਜੋਕੀ ਸਦੀ ਵਿਚ ਆ ਕੇ ਤਾਂ ਵਿਗਿਆਨ ਆਪਣੀਆਂ ਬੁਲੰਦੀਆਂ ਉੱਪਰ ਪਹੁੰਚ ਚੁੱਕਿਆ ਹੈ । ਚਿਕਿਤਸਾ ਵਿਗਿਆਨ, ਪੁਲਾੜ ਵਿਗਿਆਨ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਨਾਂ ਦੇ ਖੇਤਰਾਂ ਦੀਆਂ ਕਈ-ਕਈ ਹੋਰ ਸਾਖਾਵਾਂ ਵਿਕਸਿਤ ਹੋ ਗਈਆਂ ਹਨ । ਵਿਗਿਆਨ ਕੋਈ ਇਕ ਵਿਸ਼ਾ ਨਾ ਰਹਿ ਕੇ ਸੈਂਕੜੇ ਸਾਖਾਵਾਂ ਵਿਚ ਵਿਕਸਿਤ ਹੋ ਗਿਆ ਹੈ । ਇਨ੍ਹਾਂ ਸਾਰੇ ਖੇਤਰਾਂ ਵਿਚ ਹੋਇਆ ਵਿਕਾਸ ਬਹੁਤ ਹੈਰਾਨੀਜਨਕ ਹੈ । ਵਿਗਿਆਨਕ ਖੋਜਾਂ ਬਾਰੇ ਇਕ ਹੋਰ ਦਿਲਚਸਪ ਪਹਿਲੂ ਇਹ ਵੀ ਹੈ ਕਿ ਇਹ ਬੜੀ ਜਲਦੀ ਹੀ ਮਨੁੱਖੀ ਜੀਵਨ ਦੇ ਹਰ ਖੇਤਰ ਵਿਚ ਦਾਖ਼ਲ ਹੋ ਜਾਂਦੀਆਂ ਹਨ । ਇਹ ਪੁਸਤਕ ਵਿਗਿਆਨ ਦੇ ਇਸੇ ਵਿਸ਼ੇ ਬਾਰੇ ਹੀ ਦੱਸਦੀ ਹੈ। ਵਿਗਿਆਨ ਦੁਆਰਾ ਕੀਤੇ ਅਦਭੁੱਤ ਵਿਕਾਸ ਵਿਚੋਂ ਕੁਝ ਕੁ ਕੜੀਆਂ ਦਾ ਵਰਨਣ ਕੀਤਾ ਗਿਆ ਹੈ।