ਇਹ ਪੁਸਤਕ ਵਿਗਿਆਨ ਦੇ ਖਤਰਿਆਂ ਬਾਰੇ ਜਾਣਕਾਰੀ ਦਿੰਦੀ ਹੈ। ਮਨੁੱਖੀ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਿਗਿਆਨ ਤਾਂ ਹਮੇਸ਼ਾ ਹੀ ਉਤਸੁਕ ਰਿਹਾ ਹੈ । ਟੈਕਨਾਲੋਜੀ ਦੀ ਸਚੁੱਜੀ ਵਰਤੋਂ ਨਾਲ ਮਨੁੱਖੀ ਸਮੱਸਿਆਵਾਂ ਨਾਲ ਨਜਿਠਿਆ ਜਾ ਸਕਦਾ ਹੈ । ਵਿਗਿਆਨ ਅਤੇ ਟੈਕਨਾਲੋਜੀ ਦੀ ਸੁਚਾਰੂ ਵਰਤੋਂ ਦੇ ਨਾਲ-ਨਾਲ ਜ਼ਰੂਰੀ ਹੈ ਕਿ ਬਹੁਗਿਣਤੀ ਵਿਚ ਮਨੁੱਖੀ ਵਸੋਂ ਵਿਗਿਆਨਕ ਸੋਚ ਦੀ ਧਾਰਨੀ ਬਣੇ ।