ਇਸ ਪੁਸਤਕ ਰਾਹੀਂ ਲੇਖਿਕਾ ਨੇ ਆਪਣੀ ਨਿਜੀ ਡਾਇਰੀ ਦੇ ਪੰਨੇ ਪਾਠਕਾਂ ਨਾਲ ਸਾਂਝੇ ਕੀਤੇ ਹਨ । ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਹੈ; ਪਹਿਲਾ ਭਾਗ ਲੇਖਿਕਾ ਦੀ ਨਿਰੋਲ ‘ਸਾਹਿਤਕ ਡਾਇਰੀ’ ਦਾ ਹੈ ਜੋ ‘ਨਿੱਜ’ ਦੇ ਨਾਲ-ਨਾਲ ਸਮਕਾਲੀ ਸਾਹਿਤਕਾਰਾਂ, ਦੇਸਾਂ-ਪ੍ਰਦੇਸ਼ਾਂ ਵਿਚ ਹੋਈਆਂ ਸਾਹਿਤਕ-ਕਾਨਫਰੰਸਾਂ, ਸਾਹਿਤਕ ਸਮੂਹਾਂ, ਸਾਹਿਤਕ ਸੰਸਥਾਵਾਂ ਅਤੇ ਸਾਹਿਤਕ ਘਟਨਾਵਾਂ ਦੇ ਵੇਰਵੇ ਹਨ । ਦੂਜਾ ਭਾਗ ਲੇਖਿਕਾ ਦੀ ਪ੍ਰਾਈਵੇਟ ਡਾਇਰੀ ਦਾ ਹੈ ।