ਇਹ ਕਾਵਿ-ਸੰਗ੍ਰਹਿ ਸੁਰਾਤਲ ਤੇ ਲੈਅ ਦਾ ਅਦਭੁੱਤ ਕ੍ਰਿਸ਼ਮਾ ਹੈ । ਕਵੀ ਆਪਣੇ ਸਹਿਜ ਵੇਗ ਵਿਚ ਪੰਜਾਬੀ ਕਵਿਤਾ ਦੇ ਲੈਅ-ਮੰਡਲਾਂ ਵਿਚ ਫੇਰੀਆਂ ਪਾਉਂਦਾ ਹੈ । ਸਮਕਾਲੀ ਕਵਿਤਾ ਵਿਚਲੀਆਂ ਸਰਾਤਲ ਦੀਆਂ ਦਿਸ਼ਾਵਾ ਤੇ ਬੋਲਾਂ ਨੂੰ ਪ੍ਰਯੋਗ ਕਰਦਾ ਹੋਇਆ ਉਨ੍ਹਾਂ ਨੂੰ ਕਿਸੇ ਤਨਕੀਦ ਦੇ ਨੁਕਤੇ ਤੋਂ ਨਿਸਚਿਤ ਨਹੀ ਕਰਦਾ, ਬਲਕਿ ਅਭੋਲ ਹੀ ਉਸ ਲੈਅ ਵਿਚ ਆਪਣਾ ਰੰਗ ਭਰ ਦਿੰਦਾ ਹੈ ਜੋ ਕਿ ਬੇਹੱਦ ਮੌਲਿਕ ਹੈ ਤੇ ਪਰਾਜਗਤ ਦੀ ਉਡਾਣ ਵਾਲੀ ਮਾਸੂਮੀ ਤੇ ਸਿਦਕ ਦਾ ਪਲਿਆ ਹੋਇਆ ਹੈ । ਸਰਤਿ ਦੀ ਲੋਅ ਦੇ ਲੈਅ-ਮੰਡਲ ਦਾ ਕਮਾਲ ਇਹ ਹੈ ਕਿ ਇਹ ਪੰਜਾਬੀ ਕਾਵਿ ਦੀ ਹਰ ਸੰਗੀਤਕ-ਤਰੰਗ ਨੂੰ ਆਪਣੇ ਕਾਵਿ ਵਿਚ ਸੱਦਾ ਦੇ ਲੈਂਦਾ ਹੈ, ਤੇ ਉਸ ਦੇ ਹਵਾਲੇ ਹੋਣ ਦੀ ਬੇਮਿਸਾਲ ਤਾਕਤ ਨੂੰ ਪ੍ਰਗਟ ਕਰਦਾ ਹੈ ।