ਗੁਰੂ ਨਾਨਕ ਸਾਹਿਬ ਨੇ ਕਲਾਸਕੀ ਅਧਿਆਤਮਵਾਦੀ ਆਦਰਸ਼ਵਾਦੀ (ਵੇਦਾਂਤਿਕ) ਧਾਰਾ ਦੇ ਚੌਖਟੇ ਤੋਂ ਬਾਹਰ ਜਾ ਕੇ, ਸਾਮੰਤਵਾਦੀ ਸੋਚ-ਪ੍ਰਣਾਲੀ ਨੂੰ ਤਿਆਗ ਕੇ ਅਧਿਆਤਮਵਾਦੀ ਪਦਾਰਥਵਾਦੀ ਪਰੰਪਰਾ ਦਾ ਇਕ ਨਵਾਂ ਰੂਪ ਉਜਾਗਰ ਕੀਤਾ। ਗੁਰੂ ਨਾਨਕ ਸਾਹਿਬ ਨੇ ਇਸ ਮਨੋਰਥ ਲਈ ਕੁਝ ਅਜਿਹੇ ਸੰਕਲਪ ਸਾਹਮਣੇ ਲਿਆਂਦੇ, ਜੋ ਉਨ੍ਹਾਂ ਤੋਂ ਪਹਿਲਾਂ ਭਾਰਤੀ ਫਲਸਫੇ ਵਿਚ ਪ੍ਰਸਤੁਤ ਨਹੀਂ ਹੋਏ। ਇਹ ਪੁਸਤਕ ਇਹਨਾਂ ਬੁਨਿਆਦੀ ਸੰਕਲਪਾਂ ਦੀ ਪਛਾਣ ਕਰ ਕੇ ਸਿੱਖ ਫਲਸਫੇ ਦੀ ਵਿਲੱਖਣਤਾ ਨੂੰ ਸਥਾਪਤ ਕਰਨ ਦਾ ਨਿਵੇਕਲਾ ਯਤਨ ਹੈ।