ਧਰਮ ਤੋਂ ਬਿਨਾ ਸਦਾਚਾਰ ਅਤੇ ਸਦਾਚਾਰ ਤੋਂ ਬਿਨਾ ਧਰਮ ਕਿਸੇ ਅਰਥ ਨਹੀਂ । ਪਰ ਇਹ ਗੱਲ ਪੰਜਾਬੀ ਸਾਹਿੱਤ ਦੇ ਖੇਤਰ ਵਿਚ ਪਹਿਲੀ ਵਾਰ ਸ. ਸਾਹਿਬ ਸਿੰਘ ਨੇ ਆਪਣੇ ਪ੍ਰਸਿੱਧ ਲੇਖ ‘ਧਰਮ ਤੇ ਸਦਾਚਾਰ’ ਵਿਚ ਸਮਝਾਈ ਹੈ । ਧਰਮ ਮਨੁੱਖ ਨੂੰ ਨਿੱਜੀ (ਵਿਅਕਤੀਗਤ) ਤੌਰ ਤੇ ਉੱਚਾ ਕਰਦਾ ਹੈ, ਪਰ ਇਸ ਤੋਂ ਵੱਧ ਉਸ ਨੂੰ ਸਮਾਜਕ ਵਤੀਰੇ ਵਿਚ ਉੱਚਾ ਹੋਣ ਲਈ ਅਗਵਾਈ ਕਰਦਾ ਹੈ । ਏਸੇ ਜਤਨ ਨੂੰ ਸਦਾਚਾਰ ਦਾ ਨਾਂ ਦਿੱਤਾ ਜਾਂਦਾ ਹੈ । ਮਨੁੱਖ ਦੇ ਉੱਚੇ ਜਾਂ ਨੀਵੇਂ ਹੋਣ ਦੀ ਕਸਵੱਟੀ ਧਾਰਮਿਕ ਰਹੁ-ਰੀਤ ਜਾਂ ਪੂਜਾ-ਪਾਠ ਜਾਂ ਰੱਬੀ ਵਿਸ਼ਵਾਸ, ਭਾਵੇਂ ਇਹ ਸਭ ਕੁਝ ਕੁੰਨਾ ਹੀ ਸ਼ੁੱਧ ਤੇ ਪਵਿੱਤਰ ਹੋਵੇ, ਨਹੀਂ ਹੋ ਸਕਦੇ, ਜਦ ਤਕ ਕਿ ਇਕ ਮਨੁੱਖ ਦਾ ਰੱਬ ਦੇ ਪੈਦਾ ਕੀਤੇ ਦੂਜੇ ਮਨੁੱਖਾਂ ਨਾਲ ਚੰਗਾ ਤੇ ਸੁਖਾਵਾਂ (ਸਦ-ਭਾਵੀ) ਵਤੀਰਾ ਜਾਂ ਚਲਣ ਨਿਸਚਿਤ ਨਹੀਂ ਹੋਵੇਗਾ, ਇਸ ਲਈ ਸਿੱਖ ਧਰਮ ਵਿਚ ਜੋ ਕਰਨੀ, ਰਹਿਤ ਜਾਂ ਆਚਰਨ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਹੈ, ਉਸ ਨਾਲ ਸਿੱਖ ਧਰਮ ਦੀ ਉੱਤਮਤਾ ਪ੍ਰਮਾਣਿਤ ਹੋ ਜਾਂਦੀ ਹੈ ਅਤੇ ਆਪਣੇ ਲੇਖਾਂ ਵਿਚ ਸ. ਸਾਹਿਬ ਸਿੰਘ ਨੇ ਇਸ ਜ਼ਰੂਰੀ ਪੱਖ ਨੂੰ ਬਹੁਤ ਸੁਚੱਜੇ ਢੰਗ ਨਾਲ ਉਘਾੜਿਆ ਹੈ । ਲੇਖਾ-ਸੂਚੀ ਜੀਵਨ-ਸੰਗਰਾਮ / 11 ਏਹਿ ਭਿ ਦਾਤਿ ਤੇਈ ਦਾਤਾਰ / 31 ਧਰਮ ਤੇ ਸਦਾਚਾਰ / 41 ਓਹੁ ਗਰੀਬ ਮੋਹਿ ਭਾਵੈ / 65 ਸਰਬੱਤ ਦਾ ਭਲਾ / 84 ਫਰੀਦਾ ! ਖਾਲਕੁ ਖਲਕ ਮਹਿ / 94 ਰੱਬੀ ਪੈਂਡਾ ਤੇ ਦਲੀਲਾਂ ਦੇ ਘੋੜੇ / 107 ਖੈਰੁ ਦੀਜੈ ਬੰਦਗੀ / 120 ਹਿਆਉ ਨ ਕੈਹੀ ਠਾਹਿ / 128 ਦੁਖੁ ਦਾਰੂ / 154 ਰੱਬੀ ਕਾਰੀਗਰੀ / 165